ਆਬੂ ਧਾਬੀ- ਹੈਦਰਾਬਾਦ 'ਤੇ ਜਿੱਤ ਹਾਸਲ ਕਰਨ 'ਚ ਕੋਲਕਾਤਾ ਦੇ ਬੱਲੇਬਾਜ਼ ਇਯੋਨ ਮੋਰਗਨ ਦੀ ਮਹੱਤਵਪੂਰਨ ਭੂਮਿਕਾ ਰਹੀ। ਕੋਲਕਾਤਾ ਨੇ ਜਦੋਂ 53 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਤਾਂ ਮੋਰਗਨ ਨੇ ਸ਼ੁਭਮਨ ਗਿੱਲ ਦੇ ਨਾਲ ਮਿਲ ਕੇ ਅਜੇਤੂ ਸਾਂਝੇਦਾਰੀ ਕੀਤੀ ਅਤੇ ਜਿਸ ਨਾਲ ਕੋਲਕਾਤਾ ਨੇ ਮੈਚ ਜਿੱਤ ਲਿਆ। ਮੈਚ ਜਿੱਤਣ ਤੋਂ ਬਾਅਦ ਮੋਰਗਨ ਨੇ ਸ਼ੁਭਮਨ ਗਿੱਲ 'ਤੇ ਕਿਹਾ ਕਿ ਉਹ ਦੇਖਣ 'ਚ ਸੁੰਦਰ ਹੈ, ਸਵਿੰਗ 'ਤੇ ਵਧੀਆ ਬੱਲੇਬਾਜ਼ੀ ਕਰਦਾ ਹੈ। ਉਹ ਵਧੀਆ ਬੱਚਾ ਹੈ, ਸਿੱਖਣ ਦੇ ਲਈ ਬਹੁਤ ਭੁੱਖ ਹੈ। ਮੈਨੂੰ ਉਸਦੀ ਬੱਲੇਬਾਜ਼ੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਸਫਲਤਾ ਦਾ ਹੱਕਦਾਰ ਹੈ।
ਇਹ ਇਕ ਲੰਮਾ ਟੂਰਨਾਮੈਂਟ ਹੈ ਪਰ ਸਪੱਸ਼ਟ ਹੈ ਕਿ ਇਹ ਜਿੱਤ ਕੁਝ ਗਤੀ ਅਤੇ ਆਤਮਵਿਸ਼ਵਾਸ ਹਾਸਲ ਕਰਨ 'ਚ ਸਾਡੀ ਮਦਦ ਕਰਦੀ ਹੈ। ਅਸੀਂ ਮੁੰਬਈ ਵਿਰੁੱਧ ਆਪਣੇ ਆਖਰੀ ਮੈਚ 'ਚ ਥੋੜੇ ਸਖਤ ਸੀ ਪਰ ਅਸੀਂ ਆਪਣੇ ਗੇਂਦਬਾਜ਼ਾਂ ਦੇ ਨਾਲ ਇਹ ਮੈਚ ਜਿੱਤਿਆ, ਉਨ੍ਹਾਂ ਨੇ ਇਕ ਬਹੁਤ ਹੀ ਮਜ਼ਬੂਤ ਸਨਰਾਈਜ਼ਰਜ਼ ਹੈਦਰਾਬਾਦ ਦੀ ਬੱਲੇਬਾਜ਼ੀ ਨੂੰ ਸੀਮਤ ਕਰਨ ਦਾ ਕੰਮ ਕੀਤਾ। ਮੋਰਗਨ ਬੋਲੇ- ਚੋਟੀ 'ਤੇ ਬੇਅਰਸਟੋ ਅਤੇ ਵਾਰਨਰ ਦੇ ਵਿਕਟਾਂ ਨੇ ਸਾਨੂੰ ਵਧੀਆ ਸਥਿਤੀ 'ਚ ਪਹੁੰਚਾ ਦਿੱਤਾ। ਅਸੀਂ ਅੱਗੇ ਵੀ ਲੈਅ ਬਣਾਏ ਰੱਖਣ ਦੀ ਕੋਸ਼ਿਸ਼ ਕਰਾਂਗੇ।
ਮੈਨ ਆਫ ਦਿ ਮੈਚ ਸ਼ੁਭਮਨ ਗਿੱਲ ਨੇ ਦੱਸਿਆ- ਮੋਰਗਨ ਨਾਲ ਮੈਚ ਦੌਰਾਨ ਕੀ ਹੋ ਰਹੀ ਸੀ ਗੱਲ
NEXT STORY