ਬਰਲਿਨ : ਭਾਰਤੀ ਸਾਈਕਲਿਸਟ ਐਸੋ ਐਲਬੇਨ ਨੇ 6 ਦਿਨਾਂ ਤਕ ਚੱਲਣ ਵਾਲੇ ਬਰਲਿਨ ਟੂਰਨਾਮੈਂਟ ਦੇ ਕੀਰਿਨ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਮਗਾ ਹਾਸਲ ਕੀਤਾ। 18 ਸਾਲਾ ਇਸ ਸਾਈਕਲਿਸਟ ਨੇ ਸੋਮਵਾਰ ਰਾਤ ਨੂੰ 20 ਕਲਾਸਿਫੀਕੇਸ਼ਨ ਅੰਕ ਹਾਸਲ ਕੀਤੇ, ਜਿਸ ਨਾਲ ਉਹ ਸੂਚੀ ਵਿਚ ਚੋਟੀ 'ਤੇ ਰਹੇ। ਵਰਲਡ ਚੈਂਪੀਅਨਸ਼ਿਪ 2017 ਵਿਚ ਚਾਂਦੀ ਤਮਗਾ ਜਿੱਤਣ ਵਾਲੇ ਚੈਕ ਗਣਰਾਜ ਦੇ ਥਾਮਸ ਬਾਬੇਕ ਦੂਜੇ ਜਦਕਿ ਜਰਮਨੀ ਦੇ ਮੈਕਸੀਮਿਲੀਅਨ ਲੇਵ ਤੀਜੇ ਸਥਾਨ 'ਤੇ ਰਹੇ। ਐਸੋ ਨੇ ਮੁਕਾਬਲੇ ਦੇ ਦੂਜੇ ਦਿਨ ਕਾਂਸੀ ਤਮਗਾ ਜਦਕਿ ਚੌਥੇ ਦਿਨ ਚਾਂਦੀ ਤਮਗਾ ਜਿੱਤਿਆ ਸੀ। 6 ਦਿਨਾਂ ਤਕ ਚੱਲਣ ਵਾਲੀ ਇਸ ਮੁਕਾਬਲੇਬਾਜ਼ੀ ਵਿਚ ਸਾਈਕਲਿਸਟਾਂ ਨੂੰ ਹਰ ਦਿਨ ਮੁਕਾਬਲੇ ਵਿਚ ਹਿੱਸਾ ਲੈਣਾ ਹੁੰਦਾ ਹੈ।
ਕੋਬੀ ਬ੍ਰਾਇੰਟ ਬਾਰੇ ਟਵੀਟ ਕਰਨ ਵਾਲੀ ਰਿਪੋਰਟਰ ਨੂੰ ਵਾਸ਼ਿੰਗਟਨ ਪੋਸਟ ਨੇ ਭੇਜਿਆ ਛੁੱਟੀ 'ਤੇ
NEXT STORY