ਲੀਪਜ਼ਿਗ (ਜਰਮਨੀ)- ਇਟਲੀ ਦੇ ਬਦਲਵੇਂ ਖਿਡਾਰੀ ਮਾਤੀਆ ਜ਼ਾਕਾਨੀ ਨੇ ਸਟਾਪੇਜ ਟਾਈਮ ਦੇ ਆਖਰੀ ਮਿੰਟ ਵਿੱਚ ਗੋਲ ਕਰਕੇ ਕ੍ਰੋਏਸ਼ੀਆ ਨੂੰ 1-1 ਨਾਲ ਡਰਾਅ 'ਤੇ ਰੋਕਿਆ ਅਤੇ ਆਪਣੀ ਟੀਮ ਨੂੰ ਨਾਕਆਊਟ ਗੇੜ 'ਚ ਵੀ ਜਗ੍ਹਾ ਦਿਵਾ ਦਿੱਤੀ। ਇਸ ਤੋਂ ਪਹਿਲਾਂ ਲੂਕਾ ਮੋਡ੍ਰਿਕ ਨੇ ਦੂਜੇ ਹਾਫ ਵਿੱਚ ਕ੍ਰੋਏਸ਼ੀਆ ਲਈ ਗੋਲ ਕੀਤਾ ਸੀ।
ਇਟਲੀ ਨੂੰ ਆਖ਼ਰੀ 16 ਵਿੱਚ ਥਾਂ ਬਣਾਉਣ ਲਈ ਡਰਾਅ ਦੀ ਲੋੜ ਸੀ ਜਦਕਿ ਕ੍ਰੋਏਸ਼ੀਆ ਨੂੰ ਹਰ ਕੀਮਤ ’ਤੇ ਜਿੱਤ ਪ੍ਰਾਪਤ ਕਰਨੀ ਸੀ। ਕ੍ਰੋਏਸ਼ੀਆ ਦੇ ਤਿੰਨ ਮੈਚਾਂ ਵਿੱਚ ਸਿਰਫ਼ ਦੋ ਅੰਕ ਹਨ ਅਤੇ ਹੁਣ ਉਨ੍ਹਾਂ ਨੂੰ ਤੀਜੀ ਸਰਵੋਤਮ ਟੀਮ ਵਜੋਂ ਨਾਕਆਊਟ ਗੇੜ ਵਿੱਚ ਥਾਂ ਬਣਾਉਣ ਲਈ ਬਾਕੀ ਮੈਚਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ।
ਬਰਲਿਨ 'ਚ ਸ਼ਨੀਵਾਰ ਨੂੰ ਆਖਰੀ 16 'ਚ ਇਟਲੀ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ।
T20 WC : ਆਸਟ੍ਰੇਲੀਆ ਤੋਂ ਜਿੱਤ ਤੋਂ ਬਾਅਦ ਬੋਲੇ ਰੋਹਿਤ, ਅਰਧ ਸੈਂਕੜੇ ਜਾਂ ਸੈਂਕੜੇ ਮਾਇਨੇ ਨਹੀਂ ਰੱਖਦੇ
NEXT STORY