ਨਵੀਂ ਦਿੱਲੀ (ਵਾਰਤਾ) : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਟੀ20 ਵਿਸ਼ਵ ਕੱਪ ਮੁਕਾਬਲੇ ਵਿਚ ਮਿਲੀ 10 ਵਿਕਟਾਂ ਦੀ ਹਾਰ ਦੇ ਬਾਅਦ ਸੋਸ਼ਲ ਮੀਡੀਆ ’ਤੇ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ਅਤੇ ਫੇਸਬੁੱਕ ਨੇ ਇਨ੍ਹਾਂ ਅਪਮਾਨਜਨਕ ਟਿੱਪਣੀਆਂ ਨੂੰ ਹਟਾ ਦਿੱਤਾ ਹੈ। ਫੇਸਬੁੱਕ ਕੰਪਨੀ ਦੇ ਬੁਲਾਰੇ ਨੇ ਕਿਹਾ, ‘ਕਿਸੇ ਨੂੰ ਵੀ ਕਿਤੇ ਵੀ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਅਸੀਂ ਇਸ ਗੱਲ ਨੂੰ ਆਪਣੇ ਪਲੇਟਫਾਰਮ ’ਤੇ ਨਹੀਂ ਹੋਣ ਦੇਣਾ ਚਾਹੁੰਦੇ। ਅਸੀਂ ਤੁਰੰਤ ਭਾਰਤੀ ਕ੍ਰਿਕਟਰ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਹਟਾ ਦਿੱਤਾ ਹੈ। ਅਸੀਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਜਾਰੀ ਰਖਾਂਗੇ ਜੋ ਸਾਮਾਜਿਕ ਜ਼ਾਬਤੇ ਦੀ ਉਲੰਘਣਾ ਕਰਦੇ ਹਨ। ਅਸੀਂ ਹਾਲ ਹੀ ਵਿਚ ਆਪਣੀ ਨੀਤੀ ਦਾ ਐਲਾਨ ਕੀਤਾ ਸੀ ਜੋ ਹਸਤੀਆਂ ਦੀ ਸੁਰੱਖਿਆ ਨੂੰ ਵਧਾਉਂਦੀ ਹੈ।’
ਇਹ ਵੀ ਪੜ੍ਹੋ : T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ
ਭਾਰਤ ਨੂੰ ਆਪਣੇ ਪਹਿਲੇ ਵਿਸ਼ਵ ਕੱਪ ਮੁਕਾਬਲੇ ਵਿਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਮੀ ਭਾਰਤੀ ਟੀਮ ਵਿਚ ਇਕਲੌਤੇ ਮੁਸਲਿਮ ਖਿਡਾਰੀ ਹਨ। ਮੈਚ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੀ ਟੀਮ ਨੂੰ ਪਾਕਿਸਤਾਨ ਨੇ ਖੇਡ ਦੇ ਹਰ ਵਿਭਾਗ ਵਿਚ ਧੋ ਦਿੱਤਾ ਸੀ। ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ ਸ਼ਮੀ ਦਾ ਬਚਾਅ ਕਰਦੇ ਹੋਏ ਟਵਿਟਰ ’ਤੇ ਕਿਹਾ, ‘ਜਦੋਂ ਅਸੀਂ ਟੀਮ ਇੰਡੀਆ ਦਾ ਸਮਰਥਨ ਕਰਦੇ ਹਾਂ ਤਾਂ ਅਸੀਂ ਹਰ ਉਸ ਖਿਡਾਰੀ ਦਾ ਸਮਰਥਨ ਕਰਦੇ ਹਾਂ ਜੋ ਟੀਮ ਇੰਡੀਆ ਦੀ ਨੁਮਾਇੰਦਗੀ ਕਰਦਾ ਹੈ। ਮੁਹੰਮਦ ਸ਼ਮੀ ਇਕ ਪ੍ਰਤੀਬੱਧ ਅਤੇ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਕਿਸੇ ਵੀ ਖਿਡਾਰੀ ਦੀ ਤਰ੍ਹਾਂ ਉਨ੍ਹਾਂ ਦਾ ਵੀ ਇਕ ਖ਼ਰਾਬ ਦਿਨ ਹੋ ਸਕਦਾ ਹੈ। ਮੈਂ ਸ਼ਮੀ ਅਤੇ ਟੀਮ ਇੰਡੀਆ ਦਾ ਸਮਰਥਨ ਕਰਦਾ ਹਾਂ।’
ਇਹ ਵੀ ਪੜ੍ਹੋ : ਪਾਕਿ ਦੀ ਜਿੱਤ ਮਗਰੋਂ ਭਾਰਤ ’ਚ ਵਜਾਏ ਗਏ ਪਟਾਕੇ, ਵਰਿੰਦਰ ਸਹਿਵਾਗ ਨੇ ਦੱਸਿਆ ‘ਪਾਖੰਡ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੀ ਸਾਬਕਾ ਮਹਿਲਾ ਕਪਤਾਨ ਨੇ ਕੋਹਲੀ ਦੀ ਕੀਤੀ ਰੱਜ ਕੇ ਸ਼ਲਾਘਾ, ਆਪਣੇ ਦੇਸ਼ ਲਈ ਕੀਤਾ ਇਹ ਦਾਅਵਾ
NEXT STORY