ਸਪੋਰਟਸ ਡੈਸਕ- ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਹਲੀ ਨੇ ਪਾਕਿਸਤਾਨ ਦੇ ਖ਼ਿਲਾਫ਼ ਮਿਲੀ 10 ਵਿਕਟਾਂ ਨਾਲ ਹਾਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਹੈਂਡਲ ਕੀਤਾ। 24 ਅਕਤੂਬਰ ਨੂੰ ਦੁਬਈ 'ਚ ਖੇਡੇ ਗਏ ਟੀ-20 ਵਰਲਡ ਕੱਪ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਵਰਲਡ ਕੱਪ ਮੁਕਾਬਲਿਆਂ 'ਚ ਪਾਕਿਸਤਾਨ ਦੀ ਟੀਮ ਦੀ 29 ਸਾਲ 'ਚ ਪਹਿਲੀ ਜਿੱਤੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 1992 ਤੋਂ ਲੈ ਕੇ 1999 ਤਕ ਪਾਕਿਸਤਾਨ ਨੂੰ ਹਰ ਵਰਲਡ ਕੱਪ 'ਚ ਹਾਰ ਦਿੱਤੀ।
ਇਹ ਵੀ ਪੜ੍ਹੋ : ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ
ਸਨਾ ਮੀਰ ਨੇ ਕੀਤੀ ਵਿਰਾਟ ਦੀ ਸ਼ਲਾਘਾ
ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਵਿਰਾਟ ਦੀ ਸ਼ਲ਼ਾਘਾ ਕਰਦੇ ਹੋਏ ਕਿਹਾ, ਕੋਹਲੀ ਨੇ ਬਹੁਤ ਗ੍ਰੇਸ ਨਾਲ ਪਾਕਿਸਤਾਨ ਦੇ ਖ਼ਿਲਾਫ਼ ਮਿਲੀ ਹਾਰ ਨੂੰ ਹੈਂਡਲ ਕੀਤਾ, ਮੈਂ ਉਨ੍ਹਾਂ ਦੀ ਖੇਡ ਭਾਵਨਾ ਦੀ ਸ਼ਲਾਘਾ ਕਰਦੀ ਹਾਂ। ਚੋਟੀ ਦੇ ਕ੍ਰਿਕਟਰ ਨੂੰ ਇਸ ਤਰ੍ਹਾਂ ਦੇਖਣਾ ਚੰਗਾ ਲਗਦਾ ਹੈ। ਰੋਲ ਮਾਡਲ ਜਦੋਂ ਇਹ ਕਰਦੇ ਹਨ ਤਂ ਕਾਫ਼ੀ ਬਿਹਤਰ ਮਹਿਸੂਸ ਹੁੰਦਾ ਹੈ। ਸਨਾ ਨੇ ਅੱਗੇ ਕਿਹਾ, ਉਨ੍ਹਾਂ 'ਚ ਟੀਮ 'ਚ ਵਾਪਸੀ ਕਰਨ ਦਾ ਪੂਰਾ ਵਿਸ਼ਵਾਸ ਹੈ। ਮੈਨੂੰ ਇਸ ਗੱਲ ਦੀ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ ਜੇਕਰ ਭਾਰਤ ਇਸ ਟੂਰਨਾਮੈਂਟ 'ਚ ਵੱਡੀ ਜਿੱਤ ਨਾਲ ਵਾਪਸੀ ਕਰੇਗਾ।
ਪਾਕਿਸਤਾਨ ਵਰਲਡ ਕੱਪ ਜਿੱਤਣ ਦਾ ਦਾਅਵੇਦਾਰ
ਇਸ ਦੌਰਾਨ ਸਨਾ ਮੀਰ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਸ਼ਲ਼ਾਘਾ ਕਰਦੇ ਹੋਏ ਕਿਹਾ, ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਟੀਮ ਨੇ ਦਿਖਾ ਦਿੱਤਾ ਹੈ ਕਿ ਉਹ ਟੀ-20 ਵਰਲਡ ਕੱਪ ਜਿੱਤਣ ਦੀ ਵੱਡੀ ਦਾਅਵੇਦਾਰ ਹੈ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਕਾਫੀ ਚੰਗਾ ਲੱਗਾ ਕਿ ਭਾਰਤ ਖ਼ਿਲਾਫ਼ ਮਿਲੀ ਇਤਿਹਾਸਕ ਜਿੱਤ ਬਾਬਰ ਆਜ਼ਮ ਤੇ ਸ਼ਾਹੀਨ ਅਫਰੀਦੀ ਦੇ ਸਿਰ 'ਤੇ ਨਹੀਂ ਚੜ੍ਹੀ। ਉਨ੍ਹਾਂ ਦਾ ਪੂਰਾ ਧਿਆਨ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਅਗਲੇ ਮੈਚ 'ਤੇ ਹੈ।
ਇਹ ਵੀ ਪੜ੍ਹੋ : ਸ਼ੰਮੀ ਦੇ ਸਮਰਥਨ 'ਚ ਆਏ ਰਾਹੁਲ ਗਾਂਧੀ, 'ਨਫਰਤ ਨਾਲ ਭਰੇ' ਲੋਕਾਂ ਨੂੰ ਮੁਆਫ ਕਰਨ ਲਈ ਕਿਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡੇਵਿਸ ਕੱਪ ਫ਼ਾਈਨਲਸ 'ਚ ਆਪਣੇ ਦੇਸ਼ਾਂ ਦੀ ਅਗਵਾਈ ਕਰਨਗੇ ਜੋਕੋਵਿਚ ਤੇ ਮੇਦਵੇਦੇਵ
NEXT STORY