ਲੰਡਨ— ਪਾਕਿਸਤਾਨ ਤੋਂ ਮਿਲੀ ਹਾਰ ਨੂੰ ਸ਼ਰਮਨਾਕ ਦਸਦੇ ਹੋਏ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਕਿਹਾ ਕਿ ਵਰਲਡ ਕੱਪ 'ਚ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਪਾਕਿਸਤਾਨ ਤੋਂ 49 ਦੌੜਾਂ ਤੋਂ ਹਾਰ ਕੇ ਦੱਖਣੀ ਅਫਰੀਕਾ ਸੈਮੀਫਾਈਨਲ ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਿਆ ਹੈ।

ਡੁ ਪਲੇਸਿਸ ਨੇ ਮੈਚ ਦੇ ਬਾਅਦ ਕਿਹਾ, ''ਇਹ ਨਤੀਜੇ ਕਾਫੀ ਮੁਸ਼ਕਲ ਹਨ। ਅਸੀਂ ਜਿਸ ਤਰ੍ਹਾਂ ਨਾਲ ਖੇਡੇ, ਉਹ ਸ਼ਰਮਨਾਕ ਹੈ।'' ਉਨ੍ਹਾਂ ਕਿਹਾ, ''ਸ਼ੁਰੂਆਤ ਗੇਂਦਬਾਜ਼ੀ ਨਾਲ ਹੋਈ। ਅਸੀਂ ਕਈ ਖਰਾਬ ਗੇਂਦਾਂ ਪਾਈਆਂ। ਜੇਕਰ ਲਾਈਨ ਅਤੇ ਲੈਂਥ ਕਾਇਮ ਰਖਦੇ ਤਾਂ ਪਾਕਿਸਤਾਨ ਲਈ ਮੁਸ਼ਕਲਾਂ ਹੁੰਦੀਆਂ।'' ਉਨ੍ਹਾਂ ਕਿਹਾ, ''ਗੇਂਦਬਾਜ਼ੀ ਤੋਂ ਇਹ 10 ਤੋਂ ਪੰਜ ਨੰਬਰ ਵਾਲਾ ਪ੍ਰਦਰਸ਼ਨ ਸੀ। ਬੱਲੇਬਾਜ਼ੀ 'ਚ ਸ਼ੁਰੂਆਤ ਚੰਗੀ ਰਹੀ ਪਰ ਫਿਰ ਵਿਕਟ ਡਿਗਦੇ ਰਹੇ।'' ਡੁਪਲੇਸਿਸ ਨੇ ਕਿਹਾ, ''ਅਸੀਂ ਇਸ ਸਮੇਂ ਇਕ ਔਸਤ ਟੀਮ ਹਾਂ ਕਿਉਂਕਿ ਅਸੀਂ ਲਗਾਤਾਰ ਇਕੋ ਗਲਤੀ ਕਰ ਰਹੇ ਹਾਂ। ਇਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਚੰਗੀ ਟੀਮ ਦੀ ਨਿਸ਼ਾਨੀ ਨਹੀਂ ਹੈ।'' ਉਨ੍ਹਾਂ ਵਰਲਡ ਕੱਪ ਤੋਂ ਬਾਹਰ ਹੋਣ ਨੂੰ ਆਪਣੇ ਕਰੀਅਰ ਦਾ ਸਭ ਤੋਂ ਖਰਾਬ ਦੌਰ ਦੱਸਿਆ। ਉਨ੍ਹਾਂ ਕਿਹਾ, ''ਮੈਨੂੰ ਬਤੌਰ ਖਿਡਾਰੀ ਅਤੇ ਕਪਤਾਨ ਖੁਦ 'ਤੇ ਮਾਣ ਹੈ। ਦੱਖਣੀ ਅਫਰੀਕਾ ਲਈ ਖੇਡਣਾ ਮੇਰੇ ਲਈ ਬਹੁਤ ਮਾਇਨੇ ਰਖਦਾ ਹੈ। ਲੋਕ ਟੀਮ ਦੀ ਆਲੋਚਨਾ ਸਹੀ ਕਰ ਰਹੇ ਹਨ ਕਿਉਂਕਿ ਅਸੀਂ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ।''
ਅਸ਼ਵਿਨ ਦਾ ਵੱਡਾ ਬਿਆਨ, ਗੇਂਦਬਾਜ਼ਾਂ ਦੀ ਤੁਲਨਾ 'ਲੇਬਰ ਕਲਾਸ' ਨਾਲ ਕੀਤੀ
NEXT STORY