ਨਵੀਂ ਦਿੱਲੀ- ਆਸਟਰੇਲੀਆਈ ਲੈੱਗ ਸਪਿਨਰ ਸ਼ੇਨ ਵਾਰਨ ਦਾ ਰਾਜ ਪੱਧਰੀ ਅੰਤਿਮ ਸੰਸਕਾਰ 30 ਮਾਰਚ ਨੂੰ ਪ੍ਰਸਤਾਵਿਤ ਹੈ। ਪਰ ਇਸ ਅੰਤਿਮ ਸੰਸਕਾਰ ਦੇ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ, ਸਾਥੀ ਖਿਡਾਰੀਆਂ ਤੇ ਪ੍ਰਸ਼ੰਸਕਾਂ ਵੱਲੋਂ ਵਿਸ਼ੇਸ਼ ਅਤੇ ਨਿੱਜੀ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਇਹ ਵੀ ਪੜ੍ਹੋ : ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਅਰਾਮਬੁਰੂ ਦਾ ਪੈਰਿਸ 'ਚ ਗੋਲੀ ਮਾਰ ਕੇ ਕਤਲ
ਵਾਰਨ ਦੇ ਤਿੰਨ ਬੱਚੇ, ਮਾਤਾ-ਪਿਤਾ ਤੇ ਉਨ੍ਹਾਂ ਦੇ ਦੋਸਤ ਉਨ੍ਹਾਂ 80 ਲੋਕਾਂ 'ਚ ਸ਼ਾਮਲ ਸਨ ਜੋ ਐਤਵਾਰ ਨੂੰ ਇਸ ਮਹਾਨ ਕ੍ਰਿਕਟਰ ਨੂੰ ਅੰਤਿਮ ਵਿਦਾਈ ਦੇਣ ਪੁੱਜੇ। ਉਨ੍ਹਾਂ ਦੇ ਦੋਸਤਾਂ 'ਚ ਮਾਈਕਲ ਵਾਨ, ਮਾਰਕ ਟੇਲਰ ਤੇ ਐਲੇਨ ਬਾਰਡਰ ਸ਼ਾਮਲ ਸਨ ਜੋ ਉਨ੍ਹਾਂ ਦੇ ਨਿੱਜੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਵਾਰਨ ਦੀ ਮੌਤ 4 ਮਾਰਚ ਨੂੰ ਥਾਈਲੈਂਡ ਵਿੱਚ ਹੋਈ ਸੀ। ਉਹ 52 ਸਾਲਾਂ ਦੇ ਸਨ।
ਇਹ ਵੀ ਪੜ੍ਹੋ : ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ, ਜਾਣੋ ਕੀ ਕਿਹਾ
ਪਹਿਲਾਂ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦਾ ਸ਼ੱਕ ਸੀ। ਹਾਲਾਂਕਿ, ਬਾਅਦ ਵਿੱਚ ਪੋਸਟਮਾਰਟਮ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਉਸਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਅਤੇ ਥਾਈ ਅਧਿਕਾਰੀਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਚਾਰਟਰਡ ਜਹਾਜ਼ ਰਾਹੀਂ ਆਸਟਰੇਲੀਆ ਲਿਆਂਦਾ ਗਿਆ। ਹਾਲਾਂਕਿ ਰਾਜ ਪੱਧਰੀ ਅੰਤਿਮ ਵਿਦਾਈ ਪ੍ਰੋਗਰਾਮ 30 ਮਾਰਚ ਨੂੰ ਕਰਵਾਇਆ ਜਾਣਾ ਹੈ, ਜਿਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਅਰਾਮਬੁਰੂ ਦਾ ਪੈਰਿਸ 'ਚ ਗੋਲੀ ਮਾਰ ਕੇ ਕਤਲ
NEXT STORY