ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਦੀ ਤੇਜ਼ ਗੇਂਦਾਂ ਤੋਂ ਵੱਡੇ-ਵੱਡੇ ਬੱਲੇਬਾਜ਼ ਵੀ ਡਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਫੈਨ ਹਨ। ਉਨ੍ਹਾਂ ਦਾ ਬੇਟਾ ਇਕ ਭਾਰਤੀ ਕ੍ਰਿਕਟਰ ਦਾ ਫੈਨ ਹੈ। ਇਸ ਦਾ ਖੁਲਾਸਾ ਖੁਦ ਬ੍ਰੇਟ ਲੀ ਨੇ ਕੀਤਾ ਹੈ। ਲੀ ਪਿਛਲੇ ਦਿਨਾਂ 'ਚ ਤਾਮਿਲਨਾਡੂ ਪ੍ਰੀਮੀਅਰ ਲੀਗ (ਟੀ.ਐੱਨ.ਪੀ.ਐੱਲ.) ਦੇ ਦੂਸਰੇ ਸੀਜ਼ਨ 'ਚ ਸ਼ਾਮਲ ਹੋਣ ਲਈ ਭਾਰਤ ਪਹੁੰਚੇ ਹਨ।
ਟੀ.ਐੱਨ.ਪੀ.ਐੱਲ. ਦੇ ਦੂਸਰੇ ਸੀਜ਼ਨ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਦਾਨ 'ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕਦਮ ਰੱਖਦਿਆ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ 'ਧੋਨੀ-ਧੋਨੀ' ਦੇ ਨਾਰੇ ਲਗਦੇ ਹੋਏ ਸੁਣਨਾ ਬਹੁਤ ਹੀ ਵਧੀਆ ਲੱਗਾ ਹੈ, ਭਾਰਤੀ ਕ੍ਰਿਕਟ ਠੀਕ ਦਿਸ਼ਾ ਨਾਲ ਅੱਗੇ ਵੱਧ ਰਹੀ ਹੈ ਤੇ ਇਸ ਨਾਲ ਲਗਾਤਾਰ ਵਧੀਆ ਖਿਡਾਰੀ ਮਿਲ ਰਹੇ ਹਨ।
ਬ੍ਰੇਟ ਲੀ ਨੇ ਕਿਹਾ ਕਿ ਪਹਿਲੇ ਭਾਰਤੀ ਕ੍ਰਿਕਟ ਫੈਨ 'ਸਚਿਨ-ਸਚਿਨ' ਦਾ ਨਾਰਾ ਲਗਾਉਂਦੇ ਸਨ ਅਤੇ ਇਸ ਤੋਂ ਬਾਅਦ 'ਧੋਨੀ-ਧੋਨੀ' ਦੇ ਨਾਰੇ ਲੱਗਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਦੀ ਜਗ੍ਹਾ ਵਿਰਾਟ ਕੋਹਲੀ ਲੈਣਗੇ ਜੋ ਵਧੀਆਂ ਬੱਲੇਬਾਜ਼ਾਂ 'ਚ ਸ਼ਾਮਲ ਹਨ।
ਇਸ ਦੇ ਨਾਲ ਹੀ ਬ੍ਰੇਟ ਲੀ ਨੇ ਵਿਰਾਟ ਨਾਲ ਜੁੜਿਆ ਇਕ ਕਿੱਸਾ ਵੀ ਸੁਣਾਇਆ ਜਿਸ 'ਚ ਕੋਹਲੀ ਨੇ ਆਪਣੇ ਸਾਈਨ ਕੀਤੇ ਹੋਏ ਟੈਸਟ ਜਰਸੀ ਉਨ੍ਹਾਂ ਦੇ ਬੇਟੇ ਨੂੰ ਦਿੱਤੀ। ਲੀ ਨੇ ਦੱਸਿਆ ਕਿ ਮੇਰੇ 10 ਸਾਲ ਦਾ ਵਧੀਆ ਬੱਲੇਬਾਜ਼ ਵਿਰਾਟ ਕੋਹਲੀ ਹੈ।
ਮਿਤਾਲੀ ਨੂੰ ਚੁਣਿਆ ਗਿਆ ਮਹਿਲਾ ਵਿਸ਼ਵ ਕੱਪ ਟੀਮ ਦਾ ਕਪਤਾਨ
NEXT STORY