ਮੈਲਬੋਰਨ : ਆਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਪਿੱਠ ਦੀ ਦਰਦ ਕਾਰਨ ਸ਼੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਉਸ ਦੀ ਜਗ੍ਹਾ ਜਾਏ ਰਿਚਰਡਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਆਸਟਰੇਲੀਆ ਟੀਮ ਦੇ ਉਪ-ਕਪਤਾਨ ਹੇਜ਼ਲਵੁੱਡ ਦੇ ਪਿੱਠ ਵਿਚ ਉਸੇ ਜਗ੍ਹਾ ਦਰਦ ਉਭਰਿਆ ਜਿਸ ਕਾਰਨ ਉਹ ਪਿਛਲੇ ਸਾਲ ਜ਼ਿਆਦਾਤਰ ਸਮਾਂ ਨਹੀਂ ਖੇਡ ਸਕੇ ਸੀ। ਕ੍ਰਿਕਟ ਆਸਟਰੇਲੀਆ ਦੇ ਫਿਜ਼ਿਓ ਡੇਵਿਡ ਬੀਕਲੇ ਨੇ ਉਮੀਦ ਜਤਾਈ ਹੈ ਕਿ ਹੇਜ਼ਲਵੁਡ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੱਕ ਫਿੱਟ ਹੋ ਜਾਣਗੇ।

ਕ੍ਰਿਕਟ ਆਸਟਰੇਲੀਆ ਦੀ ਵੈਬਸਾਈਟ ਮੁਤਾਬਕ ਬੀਕਲੇ ਨੇ ਕਿਹਾ, ''ਜੋਸ਼ ਪਿਛਲੇ ਕੁਝ ਦਿਨਾ ਤੋਂ ਪਿਠ ਦਰਦ ਨਾਲ ਪਰੇਸ਼ਾਨ ਸੀ ਅਤੇ ਸਕੈਨ ਤੋਂ ਪਤਾ ਚੱਲਿਆ ਕਿ ਇਹ ਸਟ੍ਰੈਸ ਫ੍ਰੈਕਚਰ ਕਾਰਨ ਹੈ। ਉਹ ਫਿੱਟਨੈਸ ਪ੍ਰੋਗਰਾਮ ਨਾਲ ਜੁੜਨਗੇ ਅਤੇ ਸਾਨੂੰ ਵਿਸ਼ਵਾਸ ਹੈ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਚੋਣ ਲਈ ਹਾਜ਼ਰ ਰਹਿਣਗੇ। ਭਾਰਤ ਖਿਲਾਫ ਵਨ ਡੇ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਰਿਚਰਡਸ ਤੇਜ਼ ਗੇਂਦਬਾਜ਼ੀ ਹਮਲੇ ਵਿਚ ਮਿਸ਼ੇਲ ਸਟਾਰਕ, ਪੈਟ ਕਮਿੰਗਸ ਅਤੇ ਪੀਟਰ ਸਿਡਲ ਦਾ ਸਾਥ ਦੇਣਗੇ।''
ਸੀਰੀਜ਼ ਤਾਂ ਜਿੱਤ ਗਿਆ ਭਾਰਤ ਪਰ ਲਾਰਾ ਦਾ ਰਿਕਾਰਡ ਤੋੜਨ ਤੋਂ ਖੁੰਝੇ ਕੋਹਲੀ
NEXT STORY