ਜਲੰਧਰ— ਸਖਤ ਮਹਿਨਤ ਦਾ ਫਲ ਜ਼ਰੂਰ ਮਿਲਦਾ ਹੈ, ਇਸ ਦੀ ਇਕ ਉਦਾਹਰਣ ਰਾਜਸਥਾਨ ਦੇ ਚੂਰੂ ਜਿਲੇ ਤੋਂ ਉਭਰਦੀ ਕ੍ਰਿਕਟਰ ਪ੍ਰਿਆ ਪੂਨੀਆ ਤੋਂ ਮਿਲੀ। ਪੂਨੀਆ ਨੂੰ ਨਿਊਜ਼ੀਲੈਂਡ ਦੌਰੇ ਲਈ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਉਸ ਨੂੰ ਇੱਥੇ ਤਕ ਪਹੁੰਚਾਉਣ ਲਈ ਉਸ ਦੇ ਪਿਤਾ ਨੇ ਕੋਈ ਕਸਰ ਨਹੀਂ ਛੱਡੀ। ਪ੍ਰਿਆ ਦੇ ਪਿਤਾ ਸੁਰਿੰਦਰ ਪੂਨੀਆ ਨੇ ਮਹਿਸੂਸ ਕੀਤਾ ਕਿ ਉਨ੍ਹਾ ਦੀ ਧੀ ਕ੍ਰਿਕਟਰ ਬਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਉਸ ਦਾ ਇਹ ਸੁਪਨਾ ਪੂਰਾ ਕਰਨ ਦੇ ਲਈ ਆਪਣਾ ਮਕਾਨ ਤਕ ਵੇਚ ਦਿੱਤਾ।

'ਰਿਜਲਟ' ਦੇਖ ਸਚਿਨ ਹੋਏ ਖੁਸ਼
ਪ੍ਰਿਆ ਦੇ ਲਈ ਜੋ ਉਸਦੇ ਪਿਤਾ ਨੇ ਕਰ ਦਿਖਾਇਆ, ਉਸਦਾ 'ਰਿਜਲਟ' ਦੇਖ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਖੁਸ਼ ਹਨ। ਸਚਿਨ ਨੇ ਟਵਿਟਰ 'ਤੇ ਲਿਖਿਆ 'ਇਹ ਦਿਖਾਤਾ ਹੈ ਕਿ ਸਖਤ ਮਹਿਨਤ ਤੇ ਇਕ ਮਜ਼ਬੂਰ ਸਮਰਥਨ ਪ੍ਰਣਾਲੀ ਸਲਫਲਤਾ ਦੀ ਰਾਤ ਕਿਸ ਤਰ੍ਹਾ ਪ੍ਰਸ਼ਸਤ ਕਰ ਸਕਦੀ ਹੈ। ਸਮਮੁਚ ਪ੍ਰੇਰਣਾਦਾਇਕ।'

ਅਫਗਾਨਿਸਤਾਨ ਨੂੰ ਮਿਲੀ 2020 ਦੇ ਟੀ-20 ਵਿਸ਼ਵ ਕੱਪ ਦੀ ਟਿਕਟ
NEXT STORY