ਮੁੰਬਈ- ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਮਾਨਸਿਕ ਥਕਾਣ ਹਾਵੀ ਹੈ ਅਤੇ ਉਨ੍ਹਾਂ ਨੂੰ ਅਜੇ ਕ੍ਰਿਕਟ ਤੋਂ ਆਰਾਮ ਦੇਣ ਦੀ ਸਖਤ ਜ਼ਰੂਰਤ ਹੈ ਤਾਂਕਿ ਉਹ ਅਗਲੇ 7-8 ਸਾਲ ਤੱਕ ਦੇਸ਼ ਲਈ ਖੇਡ ਸਕਣ। ਕੋਹਲੀ ਅਜੇ ਚੰਗੀ ਫਾਰਮ 'ਚ ਨਹੀਂ ਚੱਲ ਰਹੇ ਹਨ। ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵੱਲੋਂ 7 ਮੈਚਾਂ ਵਿਚ ਸਿਰਫ 2 ਵਾਰ 40 ਦੌੜਾਂ ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਦਿੱਲੀ ਦੇ ਰਹਿਣ ਵਾਲੇ ਇਸ 33 ਸਾਲ ਦੇ ਬੱਲੇਬਾਜ਼ ਨੇ ਸਾਰੇ ਫਾਰਮੈੱਟਾਂ 'ਚ ਪਿਛਲੇ 100 ਮੈਚਾਂ ਵਿਚ ਸੈਂਕੜਾ ਨਹੀਂ ਲਾਇਆ ਹੈ। ਉਨ੍ਹਾਂ ਨੇ ਭਾਰਤ ਅਤੇ ਆਰ. ਸੀ. ਬੀ. ਦੋਵਾਂ ਹੀ ਟੀਮਾਂ ਦੀ ਕਪਤਾਨੀ ਛੱਡ ਦਿੱਤੀ ਸੀ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਸ਼ਾਸਤਰੀ ਦਾ ਮੰਨਣਾ ਹੈ ਕੋਹਲੀ ਵਰਗੇ ਖਿਡਾਰੀ ਦੀ ‘ਕੋਵਿਡ-19’ ਕਾਰਨ ਖਿਡਾਰੀਆਂ ਦੇ ਇਕ ਜਗ੍ਹਾ ਤੱਕ ਸੀਮਿਤ ਹੋ ਜਾਣ ਦੇ ਮਾਹੌਲ ਵਿਚ ਚੰਗੀ ਤਰ੍ਹਾਂ ਦੇਖਭਾਲ ਕਰਨ ਦੀ ਜ਼ਰੂਰਤ ਹੈ। ਸ਼ਾਸਤਰੀ ਨੇ ਕਿਹਾ,‘‘ਮੈਂ ਇੱਥੇ ਸਿੱਧੇ ਮੁੱਖ ਖਿਡਾਰੀ ਦੀ ਗੱਲ ਕਰਦਾ ਹਾਂ। ਵਿਰਾਟ ਕੋਹਲੀ ਉੱਤੇ ਰੁਝੇਵੇਂ ਕਾਰਨ ਥਕਾਣ ਹਾਵੀ ਹੈ। ਜੇਕਰ ਕਿਸੇ ਨੂੰ ਆਰਾਮ ਦੀ ਜ਼ਰੂਰਤ ਹੈ ਤਾਂ ਉਹ ਕੋਹਲੀ ਹੈ।’’ ਉਨ੍ਹਾਂ ਕਿਹਾ,‘‘ਚਾਹੇ ਉਹ ਢਾਈ ਮਹੀਨਿਆਂ ਦਾ ਆਰਾਮ ਹੋਵੇ ਜਾਂ ਡੇਢ ਮਹੀਨੇ ਦਾ। ਇਹ ਇੰਗਲੈਂਡ ਦੌਰੇ ਤੋਂ ਪਹਿਲਾਂ ਹੋਵੇ ਜਾਂ ਬਾਅਦ ਵਿਚ, ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਵਿਚ ਅਜੇ 6-7 ਸਾਲ ਦੀ ਕ੍ਰਿਕਟ ਬਚੀ ਹੈ ਅਤੇ ਤੁਸੀਂ ਮਾਨਸਿਕ ਥਕਾਣ ਕਾਰਨ ਉਨ੍ਹਾਂ ਨੂੰ ਨਹੀਂ ਗਵਾਉਣਾ ਚਾਹੋਗੇ।’’
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਕੋਹਲੀ ਮੰਗਲਵਾਰ ਨੂੰ ਆਈ. ਪੀ. ਐੱਲ. ਮੈਚ ਵਿਚ ਪਹਿਲੀ ਗੇਂਦ 'ਤੇ ਆਊਟ ਹੋ ਗਏ ਸਨ। ਸ਼ਾਸਤਰੀ ਨੇ ਕਿਹਾ,‘‘ਜਦੋਂ ਮੈਂ ਕੋਚ ਸੀ ਉਦੋਂ ਮੈਂ ਪਹਿਲੀ ਵਾਰ ਇਸ ਦੀ ਸ਼ੁਰੂਆਤ ਕੀਤੀ ਸੀ । ਮੈਂ ਪਹਿਲੀ ਗੱਲ ਇਹੀ ਕਹੀ ਸੀ ਕਿ ਤੁਹਾਨੂੰ ਖਿਡਾਰੀਆਂ ਪ੍ਰਤੀ ਹਮਦਰਦੀ ਵਿਖਾਉਣ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ,‘‘ਜੇਕਰ ਤੁਸੀਂ ਜ਼ਬਰਦਸਤੀ ਕਰਦੇ ਹੋ ਤਾਂ ਫਿਰ ਇਕ ਖਿਡਾਰੀ ਨੂੰ ਗਵਾ ਸਕਦੇ ਹੋ। ਉਹ ਆਪਣਾ ਸਰਵਸ੍ਰੇਸ਼ਠ ਨਹੀਂ ਦੇ ਪਾਵੇਗਾ। ਇਸ ਲਈ ਸਾਨੂੰ ਬੇਹੱਦ ਸਾਵਧਾਨ ਰਹਿਣਾ ਹੋਵੇਗਾ।’’ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਵੀ ਸ਼ਾਸਤਰੀ ਦੀ ਗੱਲ ਉੱਤੇ ਸਹਿਮਤੀ ਜਤਾਈ ਅਤੇ ਕਿਹਾ ਕਿ ਕੋਹਲੀ ਨੂੰ ਨਵੀਂ ਊਰਜਾ ਹਾਸਲ ਕਰਨ ਲਈ ਕੁੱਝ ਸਮਾਂ ਲਈ ਖੇਡ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕੀਰੋਨ ਪੋਲਾਰਡ ਨੇ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
NEXT STORY