ਮੁੰਬਈ- ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਕੀਰੋਨ ਪੋਲਾਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਪੋਲਾਰਡ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੋਸਟ ਦੇ ਰਾਹੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਪੋਲਾਰਡ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਆਪਣੇ ਵੀਡੀਓ ਵਿਚ ਕਿਹਾ ਕਿ ਕਾਫੀ ਸੋਚ- ਵਿਚਾਰ ਕਰਨ ਤੋਂ ਬਾਅਦ ਮੈਂ ਅੱਜ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਜਦੋਂ ਮੈਂ 10 ਸਾਲ ਦਾ ਸੀ ਤਾਂ ਉਦੋਂ ਤੋਂ ਵੈਸਟਇੰਡੀਜ਼ ਦੇ ਲਈ ਖੇਡਣਾ ਮੇਰਾ ਸੁਪਨਾ ਸੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਕ੍ਰਿਕਟ ਦੇ ਟੀ-20 ਅਤੇ ਵਨ ਡੇ ਦੋਵਾਂ ਸਵਰੂਪਾਂ ਵਿਚ 15 ਸਾਲ ਤੋਂ ਜ਼ਿਆਦਾ ਸਮੇਂ ਤੱਕ ਵੈਸਟਇੰਡੀਜ਼ ਕ੍ਰਿਕਟ ਦੀ ਨੁਮਾਇੰਦਗੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਪੋਲਾਰਡ ਨੇ ਕ੍ਰਿਕਟ ਕਰੀਅਰ ਦੇ ਦੌਰਾਨ ਆਪਣੀਆਂ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਨੂੰ ਆਪਣੇ ਬਚਪਨ ਦੇ ਨਾਇਕ (ਹੀਰੋ), ਬ੍ਰਾਇਨ ਲਾਰਾ ਦੀ ਅਗਵਾਈ ਵਿਚ 2007 ਵਿਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਹੁਣ ਵੀ ਸਪੱਸ਼ਟ ਰੂਪ ਨਾਲ ਯਾਦ ਹੈ। ਉਨ੍ਹਾਂ ਮੈਰੂਨ ਰੰਗਾਂ ਨੂੰ ਪਹਿਨਣਾ ਅਤੇ ਅਜਿਹੇ ਮਹਾਨ ਖਿਡਾਰੀਆਂ ਦੇ ਨਾਲ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ। ਮੈਂ ਕਦੇ ਵੀ ਖੇਡ ਦੇ ਕਿਸੇ ਪਹਿਲੂ ਨੂੰ ਹਲਕੇ ਵਿਚ ਨਹੀਂ ਲਿਆ- ਭਾਵੇਂ ਉਹ ਗੇਂਦਬਾਜ਼ੀ ਹੋਵੇ, ਬੱਲੇਬਾਜ਼ੀ ਜਾਂ ਫੀਲਡਿੰਗ। ਪੋਲਾਰਡ ਨੇ ਵੈਸਟਇੰਡੀਜ਼ ਦੇ ਲਈ 123 ਵਨ ਡੇ ਅਤੇ 101 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਅਪ੍ਰੈਲ 2007 ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਆਪਣਾ ਵਨ ਡੇ ਡੈਬਿਊ ਕੀਤਾ ਸੀ ਅਤੇ ਅਗਲੇ ਸਾਲ ਬ੍ਰਿਜ਼ਟਾਊਨ ਵਿਚ ਆਸਟਰੇਲੀਆ ਦੇ ਵਿਰੁੱਧ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ। ਪੋਲਾਰਡ ਇਸ ਸਮੇਂ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਦਾ ਹਿੱਸਾ ਹੈ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਅਜਿਹਾ ਰਿਹਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਪ੍ਰਦਰਸ਼ਨ
ਵਨ ਡੇ : ਮੈਚ 123, ਦੌੜਾਂ 2706, ਸੈਂਕੜੇ 3, ਅਰਧ ਸੈਂਕੜੇ 13, ਵਿਕਟਾਂ 55
ਟੀ-20 : ਮੈਚ 101, ਦੌੜਾਂ 1569, ਸੈਂਕੜੇ 0, ਅਰਧ ਸੈਂਕੜੇ 6, ਵਿਕਟਾਂ 42
ਲਿਸਟ-ਏ : ਮੈਚ 167, ਦੌੜਾਂ 3642, ਸੈਂਕੜੇ 3, ਅਰਧ ਸੈਂਕੜੇ 19, ਵਿਕਟਾਂ 96
ਜੇਨਾ ਅਲੀ ਨਾਲ ਕੀਤਾ ਵਿਆਹ
ਵੈਸਟਇੰਡੀਜ਼ ਦੇ ਮਸ਼ਹੂਰ ਕ੍ਰਿਕਟਰ ਆਲਰਾਊਂਡਰ ਦਾ ਵਿਆਹ ਜੇਨਾ ਅਲੀ ਨਾਲ ਹੋਇਆ ਹੈ। ਉਹ ਇਕ ਕਾਰੋਬਾਰੀ ਮਹਿਲਾ ਹੈ, ਜੋ ਤ੍ਰਿਨੀਦਾਦ ਅਤੇ ਟੋਬੈਗੋ ਵਿਚ ਆਪਣੇ ਜੱਦੀ ਸ਼ਹਿਰਾ ਟੈਕਾਰਿਗੁਆ ਵਿਚ ਸਪੋਰਟਸ ਐਕਸੈਸਕੀਜ਼ ਬ੍ਰਾਂਡ, ਕੇਜੇ ਸਪੋਰਟਸ ਐਂਢ ਐਕਸਸਰੀਜ਼ ਲਿਮਟਿਡ ਚਲਾਉਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਦਿੱਲੀ ਦੀ ਧਮਾਕੇਦਾਰ ਜਿੱਤ, ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
NEXT STORY