ਪਰਥ : ਵਰਲਡ ਦੇ ਨੰਬਰ 1 ਖਿਡਾਰੀ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਕਿਹਾ ਕਿ ਆਸਟਰੇਲੀਅਨ ਓਪਨ ਵਿਚ ਉਸ ਦਾ ਧਿਆਨ ਫੈਡਰਰ ਦੇ ਸਭ ਤੋਂ ਵੱਧ ਗ੍ਰੈਂਡਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਨਹੀਂ ਰਹੇਗਾ। ਇਸ 33 ਸਾਲਾਂ ਖਿਡਾਰੀ ਨੇ ਪਿਛਲੇ ਸਾਲ ਫ੍ਰੈਂਚ ਅਤੇ ਯੂ. ਐੱਸ. ਓਪਨ ਖਿਤਾਬ ਜਿੱਤੇ ਸੀ ਅਤੇ ਉਹ ਸਵਿਜ਼ਰਲੈਂਡ ਦੇ ਆਪਣੇ ਵਿਰੋਧੀ ਦੇ 20 ਗ੍ਰੈਂਡਸਲੈਮ ਸਿੰਗਲਜ਼ ਖਿਤਾਬ ਤੋਂ ਸਿਰਫ ਇਕ ਖਿਤਾਬ ਪਿੱਛ ਹੈ। ਫੈਡਰਰ 2009 ਤੋਂ ਚੋਟੀ 'ਤੇ ਕਾਬਿਜ਼ ਹੈ। ਤਦ ਉਸ ਨੇ ਪੀਟ ਸੰਪ੍ਰਾਸ ਦੇ 14 ਖਿਤਾਬ ਦਾ ਰਿਕਾਰਡ ਤੋੜਿਆ ਸੀ। ਨਡਾਲ ਜੇਕਰ ਆਸਟਰੇਲੀਅਨ ਓਪਨ ਵਿਚ ਜਿੱਤ ਦਰਜ ਕਰਦੇ ਹਨ ਤਾਂ ਉਹ ਆਪਣੇ ਪਸੰਦੀਦਾ ਫ੍ਰੈਂਚ ਓਪਨ ਵਿਚ ਇਕ ਨਵਾਂ ਟੀਚਾ ਤੈਅ ਕਰ ਸਕਦੇ ਹਨ ਪਰ ਇਸ ਖਿਡਾਰੀ ਨੇ ਇਸ ਰਿਕਾਰਡ ਨੂੰ ਖਾਸ ਤਵੱਜੋ ਨਹੀਂ ਦਿੱਤੀ।

ਉਸ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਦੇ ਬਾਰੇ ਬਹੁਤ ਜ਼ਿਆਦਾ ਨਹੀਂ ਸੋਚ ਰਿਹਾ। ਮੇਰਾ ਟੀਚਾ ਚੰਗੀ ਟੈਨਿਸ ਖੇਡਣਾ, ਇਸ ਖੇਡ ਦਾ ਆਨੰਦ ਲੈਣਾ ਅਤੇ ਖੁਸ਼ ਰਹਿਆ ਹੈ। ਜੇਕਰ ਅਜਿਹਾ ਹੁੰਦਾ ਹੈ ਅਤੇ ਮੇਰੀ ਸਿਹਤ ਚੰਗੀ ਰਹਿੰਦੀ ਹੈ ਤਾਂ ਫਿਰ ਜਿਨ੍ਹਾਂ ਮੁਕਾਬਲਿਆਂ ਵਿਚ ਮੈਂ ਹਿੱਸਾ ਲੈਂਦਾ ਹਾਂ, ਉਨ੍ਹਾਂ ਵਿਚ ਚੰਗੇ ਨਤੀਜੇ ਹਾਸਲ ਕਰਨਾ ਮੇਰਾ ਟੀਚਾ ਹੈ।''
ਭਾਰਤ 'ਤੇ ਫਿਰ ਲੱਗਾ ਡੋਪਿੰਗ ਦਾ ਧੱਬਾ, ਇਸ ਮਹਿਲਾ ਖਿਡਾਰੀ 'ਤੇ ਲੱਗੀ 4 ਸਾਲ ਦੀ ਪਾਬੰਦੀ
NEXT STORY