ਮੋਨਾਕੋ— ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪ੍ਰਿੰਸ ਐਲਬਰਟ ਅਤੇ ਪ੍ਰਿੰਸੇਸ ਚਾਰਲੀਨ ਦੀ ਮੌਜੂਦਗੀ ਵਿਚ 5ਵੇਂ ਤੇ 6ਵੇਂ ਲੌਰੀਅਸ ਵਰਲਡ ਸਪੋਰਟਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੁਰਸ਼ ਟੈਨਿਸ ਵਿਚ ਆਈਕਨ ਬਣ ਚੁੱਕੇ ਫੈਡਰਰ ਨੇ ਲੌਰੀਅਸ ਐਵਾਰਡਜ਼ ਦੇ ਇਤਿਹਾਸ ਵਿਚ ਸਭ ਤੋਂ ਵੱਧ 6 ਵਾਰ ਪੁਰਸਕਾਰ ਜਿੱਤੇ ਹਨ।
ਇਨ੍ਹਾਂ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਫੈਡਰਰ ਨੇ ਕਿਹਾ ਕਿ ਮੇਰੇ ਲਈ ਇਹ ਬੇਹੱਦ ਖਾਸ ਪਲ ਹੈ। ਲੋਕ ਜਾਣਦੇ ਹਨ ਕਿ ਮੈਂ ਆਪਣੇ ਲੌਰੀਅਸ ਐਵਾਰਡ ਨੂੰ ਕਿੰਨੀ ਅਹਿਮੀਅਤ ਦਿੰਦਾ ਹਾਂ, ਇਸ ਲਈ ਇਕ ਹੋਰ ਪੁਰਸਕਾਰ ਜਿੱਤਣਾ ਸ਼ਾਨਦਾਰ ਤਜਰਬਾ ਹੈ ਪਰ ਇਕੱਠੇ ਦੋ ਜਿੱਤਣਾ ਸੱਚਮੁੱਚ ਹੀ ਵੱਖਰਾ ਸਨਮਾਨ ਹੈ। ਮੈਂ ਖੁਸ਼ ਹਾਂ ਅਤੇ ਲੌਰੀਅਸ ਅਕੈਡਮੀ ਨੂੰ ਵੀ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਲੌਰੀਅਸ ਵਰਲਡ ਸਪੋਰਟਸ ਅਕੈਡਮੀ ਵਲੋਂ ਦਿੱਤਾ ਜਾਣ ਵਾਲਾ ਇਹ ਸਾਲਾਨਾ ਖੇਡ ਪੁਰਸਕਾਰ ਹੈ। ਖੇਡਾਂ ਦੀਆਂ ਮਹਾਨ ਹਸਤੀਆਂ ਇਸ ਲਈ ਵੋਟਿੰਗ ਕਰਦੀਆਂ ਹਨ ਅਤੇ ਇਕ ਕੈਲੰਡਰ ਸਾਲ ਦੀਆਂ ਉਪਲੱਬਧੀਆਂ ਲਈ ਇਹ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਸਾਲ ਇਹ 2017 ਕੈਲੰਡਰ ਸਾਲ ਵਿਚ ਖਿਡਾਰੀਆਂ ਦੀ ਸਫਲਤਾ ਲਈ ਦਿੱਤਾ ਗਿਆ। ਇਸ ਸਾਲ ਹਾਲੀਵੁੱਡ ਸੁਪਰਸਟਾਰ ਬੈਨੇਡਿਕਟ ਕੰਬਰਬੈਚ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਮਸ਼ਹੂਰ ਗਾਇਕਾ ਅਤੇ ਗੀਤਕਾਰ ਐਮਿਲੀ ਸੈਂਡੇ ਨੇ ਇਸ ਪ੍ਰੋਗਰਾਮ ਦੌਰਾਨ ਪ੍ਰਫਾਰਮ ਕੀਤਾ। ਰੀਅਲ ਮੈਡ੍ਰਿਡ ਅਤੇ ਗੋਲਡਨ ਸਟੇਟ ਵਾਰੀਅਰਸ ਵਰਗੀਆਂ ਚੋਟੀ ਦੀਆਂ ਟੀਮਾਂ ਨੂੰ ਹਰਾ ਕੇ ਮਰਸੀਡੀਜ਼ ਏ. ਐੱਮ. ਜੀ. ਪੈਟਰੋਨਾਸ ਨੇ ਇਸ ਵਾਰ 'ਟੀਮ ਆਫ ਦਿ ਯੀਅਰ' ਪੁਰਸਕਾਰ ਜਿੱਤਿਆ।
ਦੁਨੀਆ ਭਰ ਦੇ ਖੇਡ ਪ੍ਰਸ਼ੰਸਕਾਂ ਵਲੋਂ ਦਿੱਤਾ ਜਾਣ ਵਾਲਾ ਇਕੋ-ਇਕ ਪੁਰਸਕਾਰ 'ਲੌਰੀਅਸ ਵੈਸਟ ਸਪੋਰਟਿੰਗ ਮੋਮੈਂਟ ਆਫ ਯੀਅਰ' ਬ੍ਰਾਜ਼ੀਲੀ ਫੁੱਟਬਾਲ ਕਲੱਬ ਚੈਪਕੋਇੰਸ ਨੂੰ ਮਿਲਿਆ। ਇਹ ਉਹੀ ਟੀਮ ਹੈ, ਜੋ ਇਕ ਹਵਾਈ ਹਾਦਸੇ 'ਚ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਪਰ ਇਸ ਨੇ ਖੁਦ ਨੂੰ ਫਿਰ ਤੋਂ ਤਿਆਰ ਕੀਤਾ ਅਤੇ ਬ੍ਰਾਜ਼ੀਲੀ ਸੇਰੀ-ਏ-ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ।

ਸੇਰੇਨਾ ਨੂੰ 'ਸਪੋਰਟਸ ਵੂਮੈਨ ਆਫ ਦਿ ਯੀਅਰ' ਪੁਰਸਕਾਰ
ਅਮਰੀਕਾ ਦੀ ਚੋਟੀ ਦੀ ਖਿਡਾਰਨ ਸੇਰੇਨਾ ਵਿਲੀਅਮਸ ਨੂੰ 'ਸਪੋਰਟਸ ਵੂਮੈਨ ਆਫ ਦਿ ਯੀਅਰ' ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਉਸ ਨੂੰ ਆਸਟ੍ਰੇਲੀਅਨ ਓਪਨ ਦੇ ਰੂਪ ਵਿਚ ਆਪਣਾ 23ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਲਈ ਦਿੱਤਾ ਗਿਆ।
ਸੇਰੇਨਾ ਨੇ 2017 ਵਿਚ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਉਹ 5 ਪੁਰਸਕਾਰਾਂ ਨਾਲ ਲੌਰੀਅਸ ਪੁਰਸਕਾਰਾਂ ਦੇ ਇਤਿਹਾਸ 'ਚ ਸਭ ਤੋਂ ਸਫਲ ਮਹਿਲਾ ਖਿਡਾਰਨ ਬਣ ਗਈ ਹੈ।
ਕੋਟ ਕਲਾਂ ਦੇ 10ਵੇਂ ਕਬੱਡੀ ਟੂਰਨਾਮੈਂਟ ਲਈ ਵਿਦੇਸ਼ ਤੋਂ ਪੁੱਜੇ ਪ੍ਰਵਾਸੀ ਭਾਰਤੀ
NEXT STORY