ਇੰਡੀਅਨ ਵੇਲਸ (ਅਮਰੀਕਾ)— ਦੁਨੀਆ ਦੇ ਨੰਬਰ ਇਕ ਖਿਡਾਰੀ ਰੋਜਰ ਫੈਡਰਰ ਨੇ ਸੈਸ਼ਨ 'ਚ ਜਿੱਤ ਦੀ ਲੈਅ ਜਾਰੀ ਰਖਦੇ ਹੋਏ ਬੋਰਨਾ ਕੋਰਿਚ ਨੂੰ 5-7, 6-4, 6-4 ਨਾਲ ਹਰਾ ਕੇ ਇੰਡੀਅਨ ਵੇਲਸ ਮਾਸਟਰਸ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਹਾਲਾਂਕਿ ਇਸ ਸਵਿਸ ਸੁਪਰਸਟਾਰ ਨੂੰ ਦੁਨੀਆ 49ਵੇਂ ਨੰਬਰ ਦੇ ਖਿਡਾਰੀ ਕੋਰਿਚ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਇਸ ਸੀਜ਼ਨ 'ਚ ਜਿੱਤ ਦਾ ਰਿਕਾਰਡ ਜਾਰੀ ਰਖਦੇ ਹੋਏ 17ਵਾਂ ਮੁਕਾਬਲਾ ਜਿੱਤਿਆ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਕਰੀਅਰ ਦੀ ਸਰਵਸ਼੍ਰੇਸ਼ਠ ਪ੍ਰਦਰਸ਼ਨ 2006 'ਚ ਸੀ ਜਿਸ 'ਚ ਉਨ੍ਹਾਂ ਨੇ ਲਗਾਤਾਰ 16 ਮੈਚ ਜਿੱਤੇ ਸਨ। ਇਹ ਸਾਬਕਾ ਚੈਂਪੀਅਨ ਹੁਣ ਇੰਡੀਅਨ ਵੇਲਸ 'ਚ ਰਿਕਾਰਡ ਛੇਵਾਂ ਖਿਤਾਬ ਹਾਸਲ ਕਰਨਾ ਚਾਹੇਗਾ ਜਿਸ ਦੇ ਲਈ ਉਸ ਦਾ ਮੁਕਾਬਲਾ ਫਾਈਨਲ 'ਚ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਹੋਵੇਗਾ। ਡੇਲ ਪੋਤਰੋ ਨੇ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਸਿਰਫ 65 ਮਿੰਟਾਂ 'ਚ 6-2, 6-3 ਨਾਲ ਹਰਾਇਆ।
ਨਿਡਾਸ ਟਰਾਫੀ ਦੇ ਫਾਈਨਲ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ
NEXT STORY