ਬਾਸੇਲ : 20 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਗਰਮ ਰੁੱਤ ਦੇ ਸੈਸ਼ਨ ਤੋਂ ਹੀ ਹੱਥ ਦੀ ਸੱਟ ਨਾਲ ਜੂਝ ਰਿਹਾ ਹੈ, ਇਸਦਾ ਖੁਲਾਸਾ ਟੈਨਿਸ ਸਟਾਰ ਨੇ ਖੁਦ ਕੀਤਾ ਹੈ ਪਰ ਭਰੋਸਾ ਪ੍ਰਗਟਾਇਆ ਹੈ ਕਿ ਉਹ ਸਵਿਸ ਮਾਸਟਰ ਵਿਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਹ 9ਵੇਂ ਖਿਤਾਬ ਦੀ ਭਾਲ ਵਿਚ ਹੈ। ਫੈਡਰਰ ਨੇ ਦੱਸਿਆ ਕਿ ਉਸ ਨੂੰ ਗ੍ਰਾਸ ਕੋਰਟ ਸੈਸ਼ਨ ਵਿਚ ਹੀ ਹੱਥ ਵਿਚ ਸੱਟ ਲੱਗੀ ਹੈ।

ਉਸ ਨੇ ਕਿਹਾ, '''ਮੈਨੂੰ ਗ੍ਰਾਸ ਕੋਰਟ ਸੈਸਨ ਵਿਚ ਟ੍ਰੇਨਿੰਗ ਦੌਰਾਨ ਸੱਟ ਲੱਗ ਗਈ ਸੀ ਤੇ ਮੈਨੂੰ ਇਸ ਨਾਲ ਕਾਫੀ ਮੁਸ਼ਕਿਲ ਹੋਈ ਤੇ ਕਰੀਬ ਤਿੰਨ ਮਹੀਨੇ ਤਕ ਮੇਰਾ ਦਰਦ ਬਰਕਰਾਰ ਰਿਹਾ।'' ਸਵਿਸ ਓਪਨ ਵਿਚ ਖੇਡਣ ਉਤਰ ਰਹੇ ਫੈਡਰਰ ਨੇ ਕਿਹਾ, ''ਮੈਨੂੰ ਅਭਿਆਸ ਕਰਦਿਆਂ ਸ਼ੁਰੂਆਤ ਵਿਚ ਕਾਫੀ ਦਰਦ ਹੁੰਦਾ ਹੈ ਪਰ ਮੈਂ ਬਿਨਾਂ ਸੋਚੇ ਆਪਣੇ ਫੋਰਹੈਂਡ ਲਾ ਸਕਦਾ ਹਾਂ।''

ਸ਼੍ਰੀਲੰਕਾ ਨੇ ਮੈਚ ਫਿਕਸਿੰਗ ਨਾਲ ਨਜਿੱਠਣ ਲਈ ਭਾਰਤ ਕੋਲੋਂ ਮੰਗੀ ਮਦਦ
NEXT STORY