ਬਰਲਿਨ (ਜਰਮਨੀ) (ਨਿਕਲੇਸ਼ ਜੈਨ)- ਫਿਡੇ ਗ੍ਰਾਂ. ਪੀ. ਸੀਰੀਜ਼ ਦੇ ਪਹਿਲੇ ਪੜਾਅ ਬਰਲਿਨ ਗ੍ਰਾਂ. ਪੀ. ਵਿਚ ਪੰਜਵੇਂ ਪੜਾਅ ਤੋਂ ਬਾਅਦ ਸਭ ਤੋਂ ਪਹਿਲਾਂ ਯੂ. ਐੱਸ. ਏ. ਦਾ ਲੇਵੋਨ ਅਰੋਨੀਅਨ ਸੈਮੀਫਾਈਨਲ ਵਿਚ ਪਹੁੰਚਣ 'ਚ ਕਾਮਯਾਬ ਰਿਹਾ। ਅਰੋਨੀਅਨ ਪੂਲ-ਸੀ ਵਿਚ 5ਵੇਂ ਰਾਊਂਡ 'ਚ ਜਰਮਨੀ ਦੇ ਵਿਨਸੇਂਟ ਕੇਮਰ ਨੂੰ ਹਰਾਉਂਦੇ ਹੋਏ 4 ਅੰਕ ਬਣਾ ਕੇ ਇਕ ਰਾਊਂਡ ਪਹਿਲਾਂ ਹੀ ਸਭ ਤੋਂ ਅੱਗੇ ਨਿਕਲ ਗਿਆ। ਦੂਜੇ ਸਥਾਨ 'ਤੇ ਚੱਲ ਰਹੇ ਭਾਰਤ ਦੇ ਵਿਦਿਤ ਗੁਜਰਾਤੀ ਤੇ ਰੂਸ ਦੇ ਡੇਨੀਅਲ ਡੂਬੋਵ ਵਿਚਾਲੇ ਬਾਜ਼ੀ ਡਰਾਅ ਰਹਿਣ ਨਾਲ ਦੋਵੇਂ 2.5 ਅੰਕਾਂ 'ਤੇ ਹੀ ਰਹਿ ਗਏ ਅਤੇ ਹੁਣ ਆਖਰੀ ਰਾਊਂਡ ਇਕ ਰਸਮੀ ਰਹਿ ਗਿਆ ਹੈ।
ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
ਉੱਥੇ ਪੂਲ-ਡੀ ਵਿਚ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਯੂ. ਐੱਸ. ਏ. ਦੇ ਲਿਨਿਅਰ ਦੋਮਿੰਗੇਜ ਹੱਥੋਂ ਹਾਰ ਕੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ ਜਦਕਿ ਯੂ. ਐੱਸ. ਏ. ਦੇ ਵੇਸਲੀ ਸੋ ਨੇ ਸਪੇਨ ਦੇ ਅਲੇਕਸੀ ਸ਼ਿਰੋਵ ਨਾਲ ਡਰਾਅ ਖੇਡਦੇ ਹੋਏ 3.5 ਅੰਕਾਂ ਨਾਲ ਬੜ੍ਹਤ ਬਣਾਈ ਹੋਈ ਹੈ ਅਥੇ ਰੂਸ ਦੇ ਆਂਦ੍ਰੇ ਐਸੀਪੇਂਕੋ ਨੇ ਫਰਾਂਸ ਦੇ ਏਟੀਨੇ ਬਕਰੋਟ ਨੂੰ ਹਰਾਉਂਦੇ ਹੋਏ 3 ਅੰਕ ਬਣਾ ਕੇ ਪਲੇਅ ਆਫ ਦੀ ਸੰਭਾਵਨਾ ਨੂੰ ਜਿਊਂਦਾ ਰੱਖਿਆ ਹੈ।
ਇਹ ਖ਼ਬਰ ਪੜ੍ਹੋ- IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ
ਪੂਲ-ਏ ਵਿਚ ਸਥਿਤੀ ਸਭ ਤੋਂ ਰੋਮਾਂਚਕ ਹੈ, ਜਿੱਥੇ ਸਾਰੇ ਮੁਕਾਬਲੇ ਡਰਾਅ ਰਹਿਣ ਨਾਲ ਪੋਲੈਂਡ ਦੇ ਵੇਇਟਜੇਕ ਰਾਡਾਸਲਾਵ ਅਤੇ ਰੂਸ ਦੇ ਫੇਡੋਸੀਵ ਵਲਾਦੀਮਿਰ 3 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਹੁਣ ਆਖਰੀ ਅਤੇ 6ਵੇਂ ਰਾਊਂਡ ਤੋਂ ਬਾਅਦ ਹਰ ਪੂਲ ਵਿਚ ਚੋਟੀ ਦੇ ਖਿਡਾਰੀ ਸੈਮੀਫਾਈਨਲ ਵਿਚ ਪਹੁੰਚ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੰਤ ਨੇ ਜਿੱਤਿਆ 'ਟੈਸਟ ਬੈਟਿੰਗ ਐਵਾਰਡ', ਵਿਲੀਅਮਸਨ 'ਕੈਪਟਨ ਆਫ ਯੀਅਰ'
NEXT STORY