ਨਵੀਂ ਦਿੱਲੀ (ਨਿਕਲੇਸ਼ ਜੈਨ)— ਫਿਡੇ ਵਿਸ਼ਵ ਰੈਂਕਿੰਗ ਵਿਚ ਵਿਸ਼ਵ ਕਲਾਸੀਕਲ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਜੁਲਾਈ 2011 ਤੋਂ ਬਾਅਦ ਆਪਣਾ ਵਿਸ਼ਵ ਨੰਬਰ-1 ਦਾ ਤਾਜ ਬਰਕਰਾਰ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਕਾਰਲਸਨ ਲਗਾਤਾਰ 90 ਰੇਟਿੰਗ ਲਿਸਟ ਤੋਂ ਪਹਿਲੇ ਸਥਾਨ 'ਤੇ ਹੈ ਤੇ ਇਹ ਇਕ ਵਿਸ਼ਵ ਰਿਕਾਰਡ ਹੈ। ਫਿਲਹਾਲ ਕਾਰਲਸਨ 2835 ਅੰਕਾਂ ਨਾਲ ਪਹਿਲੇ, ਅਮਰੀਕਾ ਦਾ ਫਾਬਿਆਨੋ ਕਾਰੂਆਨਾ 2828 ਅੰਕਾਂ ਨਾਲ ਦੂਜੇ, ਤੀਜੇ ਸਥਾਨ 'ਤੇ 2817 ਅੰਕਾਂ ਨਾਲ ਅਜ਼ਰਬੇਜਾਨ ਦਾ ਮਮੇਘਾਰੋਵ, 2813 ਅੰਕਾਂ ਨਾਲ ਚੀਨ ਦਾ ਡੀਂਗ ਲੀਰੇਨ ਚੌਥੇ, 2783 ਅੰਕਾਂ ਨਾਲ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ ਸਥਾਨ 'ਤੇ, 2780 ਅੰਕਾਂ ਨਾਲ ਫਰਾਂਸ ਦਾ ਮੈਕਿਸਮ ਲਾਗ੍ਰੇਵ ਛੇਵੇਂ ਤੇ ਰੂਸ ਦਾ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਾਮਨਿਕ 2777 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ।
ਇਸ ਮਹੀਨੇ ਬਿਨਾਂ ਕੋਈ ਮੈਚ ਖੇਡੇ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ 2773 ਅੰਕਾਂ ਨਾਲ ਟਾਪ-10 'ਚ 8ਵੇਂ ਸਥਾਨ 'ਤੇ ਰਿਹਾ ਹੈ। ਟਾਪ-10 'ਚ 2771 ਅੰਕਾਂ ਨਾਲ ਰੂਸ ਦਾ ਅਲੈਗਜ਼ੈਂਡਰ ਗ੍ਰੀਸ਼ਚੁਕ ਤੇ 2767 ਅੰਕਾਂ ਨਾਲ ਅਰਮੀਨੀਆ ਦਾ ਲੇਵਾਨ ਆਰੋਨੀਅਨ ਵੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ।
ਭਾਰਤੀ ਪੁਰਸ਼ ਖਿਡਾਰੀਆਂ ਵਿਚ ਆਨੰਦ ਤੋਂ ਬਾਅਦ ਟਾਪ-100 'ਚ ਪੇਂਟਾਲਾ ਹਰਿਕ੍ਰਿਸ਼ਣਾ 5 ਅੰਕਾਂ ਦੇ ਸੁਧਾਰ ਨਾਲ 2730 ਅੰਕਾਂ ਨਾਲ 28ਵੇਂ ਤੋਂ ਹੁਣ 24ਵੇਂ ਸਥਾਨ 'ਤੇ ਆ ਗਿਆ ਹੈ। ਵਿਦਿਤ ਗੁਜਰਾਤੀ ਨੂੰ 6 ਅੰਕਾਂ ਦੇ ਨੁਕਸਾਨ ਨਾਲ 3 ਸਥਾਨ ਹੇਠਾਂ 51ਵੇਂ, 2668 ਅੰਕਾਂ ਨਾਲ ਕ੍ਰਿਸ਼ਣਨ ਸ਼ਸ਼ੀਕਿਰਣ 68ਵੇਂ ਅਤੇ 2665 ਅੰਕਾਂ ਨਾਲ ਐੱਸ. ਪੀ. ਸੇਥੂਰਮਨ 79ਵੇਂ ਸਥਾਨ 'ਤੇ ਰਿਹਾ।
ਮਹਿਲਾ ਖਿਡਾਰੀਆਂ 'ਚ ਚੀਨ ਦੀ ਹਾਓ ਈਫਾਨ 2665 ਅੰਕਾਂ ਨਾਲ ਪਹਿਲੇ ਤੇ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ 2575 ਅੰਕਾਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹੈ। ਭਾਰਤ ਦੀ ਕੋਨੇਰੂ ਹੰਪੀ 2541 ਅੰਕਾਂ ਨਾਲ 5ਵੇਂ, 2471 ਅੰਕਾਂ ਨਾਲ ਹਰਿਕਾ ਦ੍ਰੋਣਾਵਲੀ 18ਵੇਂ ਸਥਾਨ 'ਤੇ ਹੈ।
ਨਵੇਂ ਸਾਲ 'ਤੇ ਆਸਟਰੇਲੀਆ ਦੇ PM ਨੇ ਭਾਰਤੀ ਤੇ ਕੰਗਾਰੂ ਟੀਮ ਨੂੰ ਦਿੱਤਾ ਸੱਦਾ
NEXT STORY