ਵੈੱਬ ਡੈਸਕ- ਅੱਜਕੱਲ ਦੀਆਂ ਮੁਟਿਆਰਾਂ ਅਜਿਹੇ ਕੱਪੜਿਆਂ ਨੂੰ ਤਰਜੀਹ ਦੇ ਰਹੀਆਂ ਹਨ, ਜੋ ਉਨ੍ਹਾਂ ਨੂੰ ਯੰਗ, ਸਟਾਈਲਿਸ਼ ਅਤੇ ਆਧੁਨਿਕ ਲੁੱਕ ਦਿੰਦੇ ਹਨ। ਇਸੇ ਕਾਰਨ ਫਰੰਟ ਟਾਈ ਅੱਪ ਟਾਪ ਉਨ੍ਹਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਇਹ ਟ੍ਰੈਂਡੀ ਟਾਪ ਵੱਖ-ਵੱਖ ਡਿਜ਼ਾਈਨਾਂ ’ਚ ਉਪਲਬਧ ਹੈ ਅਤੇ ਮੁਟਿਆਰਾਂ ਨੂੰ ਆਕਰਸ਼ਕ ਅਤੇ ਵੱਖਰੀ ਪਛਾਣ ਦਿੰਦਾ ਹੈ। ਫਰੰਟ ਟਾਈ ਅੱਪ ਟਾਪ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਯੂਨੀਕ ਟਾਈ ਡਿਟੇਲਿੰਗ ਹੈ। ਟਾਪ ਦੇ ਫਰੰਟ ਹਿੱਸੇ ’ਚ ਦਿੱਤੀ ਗਈ ਟਾਈ ਡਿਟੇਲਿੰਗ ਇਸ ਨੂੰ ਹੋਰ ਆਮ ਟਾਪਸ ਤੋਂ ਵੱਖਰੀ ਅਤੇ ਜ਼ਿਆਦਾ ਸਟਾਈਲਿਸ਼ ਬਣਾਉਂਦੀ ਹੈ। ਇਹ ਡਿਟੇਲਿੰਗ ਨੈੱਕਲਾਈਨ ’ਤੇ, ਕਮਰ ਦੇ ਆਲੇ-ਦੁਆਲੇ, ਹੇਮਲਾਈਨ ’ਚ ਜਾਂ ਸਾਈਡ ਕੱਟਸ ’ਚ ਦਿੱਤੀ ਜਾ ਸਕਦੀ ਹੈ।
ਕੁਝ ਟਾਪਸ ’ਚ ਪੂਰੀ ਫਰੰਟ ’ਤੇ ਟਾਈ ਡਿਟੇਲਿੰਗ ਹੁੰਦੀ ਹੈ, ਜਿਸ ਨੂੰ ਮੁਟਿਆਰਾਂ ਓਪਨ ਰੱਖ ਕੇ ਲੇਅਰਿੰਗ ਦੇ ਰੂਪ ’ਚ ਜਾਂ ਪੂਰੀ ਤਰ੍ਹਾਂ ਟਾਈ ਕਰ ਕੇ ਪਹਿਨਦੀਆਂ ਹਨ। ਇਹ ਫਲੈਕਸੀਬਲ ਸਟਾਈਲਿੰਗ ਆਪਸ਼ਨ ਮੁਟਿਆਰਾਂ ਨੂੰ ਆਪਣੇ ਮੂਡ ਅਤੇ ਮੌਕੇ ਅਨੁਸਾਰ ਲੁੱਕ ਬਦਲਣ ਦੀ ਆਜ਼ਾਦੀ ਦਿੰਦਾ ਹੈ। ਇਹ ਟਾਪ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ, ਜਿਨ੍ਹਾਂ ’ਚ ਫਰਾਕ ਟਾਪ, ਕੁੜਤੀ ਸਟਾਈਲ ਟਾਪ, ਕ੍ਰਾਪ ਟਾਪ, ਟੈਂਕ ਟਾਪ ਅਤੇ ਓਵਰਸਾਈਜ਼ ਟਾਪ ਸ਼ਾਮਲ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤਾਂ ਇਨ੍ਹਾਂ ਟਾਪਸ ਨੂੰ ਖ਼ਾਸਾ ਪਸੰਦ ਕਰਦੀਆਂ ਹਨ, ਉੱਥੇ ਹੀ ਆਫਿਸ ਜਾਣ ਵਾਲੀਆਂ ਮੁਟਿਆਰਾਂ ਵੀ ਇਨ੍ਹਾਂ ਨੂੰ ਕੈਜ਼ੁਅਲ ਅਤੇ ਸੈਮੀ-ਫਾਰਮਲ ਲੁੱਕ ਲਈ ਚੁਣ ਰਹੀਆਂ ਹਨ। ਫੈਸ਼ਨ ਟ੍ਰੈਂਡਸ ’ਚ ਫਰੰਟ ਟਾਈ ਅੱਪ ਟਾਪ ਨੂੰ ਕਾਫੀ ਹੁਲਾਰਾ ਮਿਲ ਰਿਹਾ ਹੈ, ਕਿਉਂਕਿ ਇਹ ਕੰਫਰਟ ਅਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ ਦਿੰਦੇ ਹਨ।
ਇਨ੍ਹਾਂ ਟਾਪਸ ਨੂੰ ਸਟਾਈਲ ਕਰਨ ਲਈ ਮੁਟਿਆਰਾਂ ਬਾਟਮ ਵੀਅਰ ’ਚ ਜੀਨਸ, ਸ਼ਾਰਟਸ, ਸਕਰਟ, ਪਲਾਜ਼ੋ, ਲੈਗਿੰਗਸ ਅਤੇ ਪਲਾਜ਼ੋ ਵਰਗੀ ਵੈਰਾਇਟੀ ਚੁਣ ਰਹੀਆਂ ਹਨ। ਕ੍ਰਾਪ ਟਾਪ ਨੂੰ ਹਾਈ ਵੇਸਟ ਜੀਨਸ ਜਾਂ ਡੈਨਿਮ ਸਕਰਟ ਦੇ ਨਾਲ ਪੇਅਰ ਕਰ ਕੇ ਕੈਜ਼ੁਅਲ ਅਤੇ ਟ੍ਰੈਂਡੀ ਲੁੱਕ ਬਣਾਈ ਜਾ ਸਕਦੀ ਹੈ। ਓਵਰਸਾਈਜ਼ ਫਰੰਟ ਟਾਈ ਟਾਪ ਨੂੰ ਸ਼ਰਟ ਸਟਾਈਲ ’ਚ ਲੈਗਿੰਗਸ ਜਾਂ ਪੈਂਟਸ ਦੇ ਨਾਲ ਪਹਿਨ ਕੇ ਸਟਾਈਲਿਸ਼ ਲੁੱਕ ਮਿਲਦੀ ਹੈ। ਲੇਅਰਿੰਗ ਦੀਆਂ ਸ਼ੌਕੀਨ ਮੁਟਿਆਰਾਂ ਇਨ੍ਹਾਂ ਨੂੰ ਦੂਜੇ ਟਾਪ ਦੇ ਉੱਪਰ ਓਪਨ ਰੱਖ ਕੇ ਵੀ ਪਹਿਨਦੀਆਂ ਹਨ, ਜੋ ਇਕ ਕੈਜ਼ੁਅਲ ਵਾਈਬ ਦਿੰਦਾ ਹੈ।
ਅਸੈਸਰੀਜ਼ ਦੇ ਮਾਮਲੇ ’ਚ ਮੁਟਿਆਰਾਂ ਮਿਨੀਮਲ ਜਿਊਲਰੀ ਨੂੰ ਤਰਜੀਹ ਦੇ ਰਹੀਆਂ ਹਨ। ਲਾਂਗ ਈਅਰਰਿੰਗਸ, ਸਟੱਡ, ਚੇਨ, ਬ੍ਰੈਸਲੇਟ ਅਤੇ ਟਾਪਰਸ ਇਨ੍ਹਾਂ ਟਾਪਸ ਦੇ ਨਾਲ ਪਰਫੈਕਟਲੀ ਮੈਚ ਕਰਦੇ ਹਨ। ਨਾਲ ਹੀ ਸਟਾਈਲਿਸ਼ ਬੈਗ, ਪਰਸ ਜਾਂ ਸਲਿੰਗ ਬੈਗ ਪੂਰੀ ਲੁੱਕ ਨੂੰ ਪੂਰਾ ਕਰਦੇ ਹਨ। ਫੁੱਟਵੀਅਰ ’ਚ ਸੈਂਡਲ, ਹਾਈ ਹੀਲਜ਼, ਬੈਲੀ ਸ਼ੂਜ਼ ਜਾਂ ਕੰਫਰਟੇਬਲ ਸਨੀਕਰਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਫਰੰਟ ਟਾਈ ਅੱਪ ਟਾਪ ਨਾ ਸਿਰਫ਼ ਮੁਟਿਆਰਾਂ ਨੂੰ ਆਕਰਸ਼ਕ ਬਣਾਉਂਦਾ ਹੈ, ਸਗੋਂ ਉਨ੍ਹਾਂ ਦੇ ਨਿੱਜੀ ਸਟਾਈਲ ਨੂੰ ਵੀ ਐਕਸਪ੍ਰੈੱਸ ਕਰਨ ਦਾ ਮਾਧਿਅਮ ਬਣ ਗਿਆ ਹੈ। ਇਹ ਟ੍ਰੈਂਡ ਆਉਣ ਵਾਲੇ ਸਮੇਂ ’ਚ ਹੋਰ ਜ਼ਿਆਦਾ ਪਾਪੂਲਰ ਹੋਣ ਵਾਲਾ ਹੈ। ਮਾਡਰਨ ਲੁੱਕ ਲਈ ਫਰੰਟ ਟਾਈ ਅੱਪ ਟਾਪ ਮੁਟਿਆਰਾਂ ਦੀ ਬੈਸਟ ਚੁਆਇਸ ਸਾਬਤ ਹੋ ਰਿਹਾ ਹੈ।
ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ ਹਨ ਮਾਹਰ
NEXT STORY