ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 ਦੇ ਚੌਥੇ ਦਿਨ ਗਰੁੱਪ ਐੱਫ ਦੇ ਮੈਚ 'ਚ ਪ੍ਰਸ਼ੰਸਕਾਂ ਨੂੰ ਉਹ ਮੈਚ ਦੇਖਣ ਨੂੰ ਨਹੀਂ ਮਿਲਿਆ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ। ਪਿਛਲੀ ਵਾਰ ਦੀ ਉਪ ਜੇਤੂ ਕ੍ਰੋਏਸ਼ੀਆ ਦੀ ਟੀਮ ਦਾ ਮੈਚ 'ਚ ਦਬਦਬਾ ਰਿਹਾ, ਪਰ ਟੀਮ ਗੋਲ ਨਹੀਂ ਕਰ ਸਕੀ। ਅਜਿਹੇ 'ਚ ਮੋਰੱਕੋ ਨੇ ਵੀ ਜ਼ਬਰਦਸਤ ਖੇਡ ਦਿਖਾਈ ਅਤੇ ਮੈਚ 0-0 ਨਾਲ ਡਰਾਅ 'ਤੇ ਖਤਮ ਕਰ ਦਿੱਤਾ।
ਪੂਰੇ ਮੈਚ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਵਿਸ਼ਵ ਕੱਪ ਦਾ ਇਹ ਤੀਜਾ ਮੈਚ ਸੀ ਜੋ ਬਿਨਾਂ ਕਿਸੇ ਗੋਲ ਦੇ ਖਤਮ ਹੋਇਆ। ਇਸ ਤੋਂ ਪਹਿਲਾਂ ਪੋਲੈਂਡ ਅਤੇ ਮੈਕਸੀਕੋ ਵਿਚਾਲੇ ਹੋਏ ਮੈਚ ਵਿੱਚ ਕੋਈ ਗੋਲ ਨਹੀਂ ਹੋਇਆ ਸੀ। ਫਿਰ ਡੈਨਮਾਰਕ ਅਤੇ ਟਿਊਨੀਸ਼ੀਆ ਵਿਚਾਲੇ ਖੇਡਿਆ ਗਿਆ ਮੈਚ ਵੀ ਡਰਾਅ 'ਤੇ ਖਤਮ ਹੋਇਆ।
ਇਹ ਵੀ ਪੜ੍ਹੋ : ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: 4 ਹੋਰ ਭਾਰਤੀ ਮੁੱਕੇਬਾਜ਼ਾਂ ਨੇ ਤਮਗੇ ਕੀਤੇ ਪੱਕੇ

ਮੈਚ ਦੀ ਗੱਲ ਕਰੀਏ ਤਾਂ ਪਹਿਲੇ ਹਾਫ 'ਚ ਦੋਵਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ, ਪਰ ਉਹ ਖੁੰਝ ਗਏ। ਕ੍ਰੋਏਸ਼ੀਆ ਨੇ 5 ਸ਼ਾਟ ਅਤੇ ਮੋਰੋਕੋ ਨੇ 8 ਸ਼ਾਟ ਲਗਾਏ। ਮੈਚ ਦੇ ਅੰਤ ਵਿੱਚ ਦੋਵਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਕਿਸੇ ਵੀ ਟੀਮ ਦੇ ਕਿਸੇ ਵੀ ਖਿਡਾਰੀ ਨੂੰ ਲਾਲ ਕਾਰਡ ਨਹੀਂ ਮਿਲਿਆ, ਹਾਲਾਂਕਿ ਮੋਰੋਕੋ ਨੂੰ 1 ਪੀਲਾ ਕਾਰਡ ਦਿੱਤਾ ਗਿਆ ਸੀ। ਪਜੇਸ਼ਨ ਦੀ ਗੱਲ ਕਰੀਏ ਤਾਂ ਪੂਰੇ ਮੈਚ ਵਿੱਚ ਕ੍ਰੋਏਸ਼ੀਆ 65 ਫੀਸਦੀ ਨਾਲ ਅੱਗੇ ਸੀ।
ਦੋਵੇਂ ਟੀਮਾਂ :
ਮੋਰੱਕੋ : ਬਾਊਨੋ, ਹਕੀਮੀ, ਮਜ਼ਰੌਈ, ਅਮਰਾਬਤ, ਅਗੁਐਰਡ, ਸੈਸ, ਜਿਯੇਚ, ਔਨਾਹੀ, ਅਮਲਾਹ, ਬੌਫਲ, ਐਨ-ਨੇਸੀਰੀ।
ਕੋਰੋਸ਼ੀਆ: ਲਿਵਾਕੋਵਿਕ, ਪੇਰੀਸਿਕ, ਲਵਰੇਨ, ਕੋਵਾਸਿਕ, ਕ੍ਰੈਮਰਿਕ, ਮੋਡਰਿਕ, ਬ੍ਰੋਜ਼ੋਵਿਕ, ਵਲਾਸਿਕ, ਸੋਸਾ, ਗਵਾਰਡੀਓਲ, ਜੁਰਾਨੋਵਿਕ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: 4 ਹੋਰ ਭਾਰਤੀ ਮੁੱਕੇਬਾਜ਼ਾਂ ਨੇ ਤਮਗੇ ਕੀਤੇ ਪੱਕੇ
NEXT STORY