ਇਟਲੀ- 5 ਵਾਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਅਗਲੇ ਮਹੀਨੇ ਜੂਨ ’ਚ ਇਟਲੀ ’ਚ ਹੋਣ ਵਾਲੇ ਵੱਕਾਰੀ ਸ਼ਤਰੰਜ ਸਮਾਹੋਰ ‘ਚੈੱਕ ਰੋਡਸ’ ਵਿਚ ਖਿੱਚ ਦਾ ਕੇਂਦਰ ਹੋਵੇਗਾ। ਇਹ ਆਯੋਜਨ 2 ਤੋਂ 15 ਜੂਨ ਤੱਕ ਲਾ ਵਰਸੀਲਿਆਨਾ, ਪਿਏਤਰਾਸਾਂਤਾ ’ਚ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਏਸ਼ੀਆ ਅਤੇ ਯੂਰਪ ਦੇ 40 ਇਤਿਹਾਸਕ ਸ਼ਤਰੰਜ ਸੈੱਟ ਪ੍ਰਦਰਸ਼ਿਤ ਕੀਤੇ ਜਾਣਗੇ।
ਇਸ ਆਯੋਜਨ ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾਣ ਵਾਲਾ ਪਲ 1 ਜੂਨ ਨੂੰ ਹੋਵੇਗਾ, ਜਦੋਂ ਆਨੰਦ ਦਾ ਮੁਕਾਬਲਾ 11 ਸਾਲਾ ਅਰਜਨਟੀਨੀ ਚਮਤਕਾਰੀ ਬਾਲਕ ਫਾਸਟਿਨੋ ਅੋਰੋ ਨਾਲ ਹੋਵੇਗਾ। ਇਹ ਮੁਕਾਬਲਾ ‘ਪੀੜੀਆਂ ਦੀ ਟੱਕਰ’ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦਾ ਸਿੱਧਾ ਪ੍ਰਸਾਰਣ ਭਾਰਤ ’ਚ ਚੈੱਸ ਇੰਡੀਆ ਵੱਲੋਂ ਕੀਤਾ ਜਾਵੇਗਾ, ਜਿਸ ਰਾਹੀਂ ਦੁਨੀਆ ਭਰ ਦੇ ਲੱਖਾਂ ਦਰਸ਼ਕ ਇਸ ਨੂੰ ਦੇਖ ਸਕਣਗੇ।
IPL ਬਾਰੇ ਆ ਗਈ ਵੱਡੀ ਅਪਡੇਟ ; ਸਿਰਫ਼ ਇਕ ਹਫ਼ਤੇ ਲਈ ਹੋਇਆ ਮੁਲਤਵੀ
NEXT STORY