ਕੋਲਕਾਤਾ- ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਨੇ ਵੀਰਵਾਰ ਨੂੰ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਤੋਂ ਭਾਰਤ ਵਿਚ ਇਸ ਖੇਡ ਦੀ ਮੌਜੂਦਾ ਸਥਿਤੀ 'ਤੇ ਨਵੀਂ ਜਾਣਕਾਰੀ ਮੰਗੀ ਹੈ, ਜਿਸ 'ਤੇ ਰਾਸ਼ਟਰੀ ਮਹਾਸੰਘ ਨੇ ਆਪਣਾ ਰੁਖ ਦੁਹਰਾਇਆ ਕਿ ਉਹ ਸਾਂਝੀ ਲੀਗ ਨਾਲ ਜੁੜੇ ਮਤਭੇਦ ਨੂੰ ਦੋ ਤੋਂ ਤਿੰਨ ਸਾਲ ਦੇ ਅੰਦਰ ਸੁਲਝਾਅ ਲਵੇਗਾ। ਆਈ-ਲੀਗ ਦੇ 6 ਕਲੱਬਾਂ ਮੋਹਨ ਬਾਗਾਨ, ਈਸਟ ਬੰਗਾਲ, ਮਿਨਰਵਾ ਪੰਜਾਬ, ਚਰਚਿਲ ਬ੍ਰਦਰਸ, ਆਈਜੋਲ ਐੱਫ. ਸੀ. ਤੇ ਗੋਕੂਲਮ ਕੇਰਲ ਨੇ ਫੀਫਾ ਨੂੰ ਪੱਤਰ ਲਿਖਿਆ ਸੀ, ਜਿਸ 'ਤੇ ਵਿਸ਼ਵ ਪੱਧਰੀ ਸੰਸਥਾ ਦੇ ਮੁੱਖ ਮੈਂਬਰ ਸੰਘ ਅਧਿਕਾਰੀ ਜਾਇਸ ਕੁਕ ਨੇ ਏ. ਆਈ. ਐੱਫ. ਐੱਫ. ਤੋਂ ਮੌਜੂਦਾ ਸਥਿਤੀ 'ਤੇ ਨਵੀਂ ਜਾਣਕਾਰੀ ਮੰਗੀ ਹੈ। ਕੁਕ ਨੇ ਏ. ਆਈ. ਐੱਫ. ਐੱਫ. ਜਨਰਲ ਸਕੱਤਰ ਕੁਸ਼ਾਲ ਦਾਸ ਨੂੰ ਲਿਖਿਆ ਕਿ ਅਸੀਂ ਏ. ਆਈ. ਐੱਫ. ਐੱਫ. ਦੀ ਮੌਜੂਦਾ ਸਥਿਤੀ 'ਤੇ ਤਾਜ਼ਾ ਜਾਣਕਾਰੀ ਚਾਹੁੰਦੇ ਸੀ ਤੇ ਨਾਲ ਹੀ ਕੋਈ ਹੋਰ ਸੂਚਨਾ ਜੋ ਮੌਜੂਦਾ ਸਥਿਤੀ 'ਤੇ ਤੁਸੀਂ ਮੁਹੱਈਆ ਕਰਾ ਸਕੇ। ਏ. ਆਈ. ਐੱਫ. ਐੱਫ. ਨੇ ਬਾਅਦ 'ਚ ਫਿਫਾ ਦੇ ਪੱਤਰ ਦਾ ਜਿਕਰ ਕੀਤੇ ਬਿਨ੍ਹਾ ਬਿਆਨ ਜਾਰੀ ਕੀਤਾ।
ਦਬੰਗ ਦਿੱਲੀ ਯੂ. ਟੀ. ਟੀ ਦੇ ਪਹਿਲੇ ਮੈਚ 'ਚ ਪੁਣੇਰੀ ਪਲਟਨ ਤੋਂ ਹਾਰੀ
NEXT STORY