ਨਵੀਂ ਦਿੱਲੀ- ਸਰਬ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੇ ਕਾਰਜਕਾਰੀ ਜਨਰਲ ਸਕੱਤਰ ਸੁਨੰਦੋ ਸ਼੍ਰੀਧਰ ਨੇ ਮੰਗਲਵਾਰ ਨੂੰ ਵਿਸ਼ਵ ਫੁੱਟਬਾਲ ਸੰਚਾਲਨ ਅਦਾਰੇ ਫੈੱਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ (ਫੀਫਾ) ਦੀ ਜਨਰਲ ਸਕੱਤਰ ਫਾਤਿਮਾ ਸਮੋਰਾ ਨੂੰ ‘ਏ. ਆਈ. ਐੱਫ. ਐੱਫ. ’ਤੇ ਪਾਬੰਦੀ ਦੇ ਫੈਸਲੇ ’ਤੇ ਮੁੜ ਵਿਚਾਰ’ ਕਰਨ ਦੀ ਅਪੀਲ ਕੀਤੀ। ਸ਼੍ਰੀਧਰ ਨੇ ਸ਼੍ਰੀਮਤੀ ਸਮੋਰਾ ਨੂੰ ਲਿਖੇ ਇਕ ਪੱਤਰ ਵਿਚ ਚੋਟੀ ਦੀ ਅਦਾਲਤ ਦੇ ਫੈਸਲੇ ਦੀ ਸੂਚਨਾ ਦਿੰਦੇ ਹੋਏ ਕਿਹਾ ਕਿ ਸਾਨੂੰ ਤੁਹਾਨੂੰ ਇਹ ਸੂਚਿਤ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੇ ਸਾਡੇ ਮਾਮਲੇ ਦੀ ਸੁਣਵਾਈ ਕੀਤੀ ਤੇ ਸੀ. ਓ. ਏ. ਨੂੰ ਪੂਰੀ ਤਰ੍ਹਾਂ ਨਾਲ ਭੰਗ ਕਰਨ ਤੇ ਸੰਘ ਦੀ ਪੂਰੀ ਜ਼ਿੰਮੇਵਾਰੀ ਏ. ਆਈ. ਐੱਫ. ਐੱਫ. ਨੂੰ ਦੇਖਣ ਦਾ ਨਿਰਦੇਸ਼ ਦਿੱਤਾ ਹੈ।’’
ਸ਼੍ਰੀਧਰ ਨੇ ਪੱਤਰ ਵਿਚ ਕਿਹਾ, ‘‘ਉਪਰੋਕਤ ਫੈਸਲੇ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਫੀਫਾ ਵਲੋਂ ਤੇ ਖਾਸ ਤੌਰ ’ਤੇ ਫੀਫਾ ਬਿਊਰੋ ਨੂੰ ਅਪੀਲ ਕਰਦੇ ਹਾਂ ਕਿ ਉਹ ਏ. ਆਈ. ਐੱਫ. ਐੱਫ. ਨੂੰ ਪਾਬੰਦੀਸ਼ੁਦਾ ਕਰਨ ਦੇ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ ਕਿਉਂਕਿ ਤੁਹਾਡੀ ਪਾਬੰਦੀ ਹਟਾਉਣ ਦੀਆਂ ਸ਼ਰਤਾਂ ਨੂੰ ਪੂਰਾ ਕਰ ਲਿਆ ਗਿਆ ਹੈ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਸਬੰਧ ਵਿਚ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾਵੇ ਤਾਂ ਕਿ ਏ. ਆਈ. ਐੱਫ. ਐੱਫ. ਭਾਰਤ ਵਿਚ ਫੁੱਟਬਾਲ ਦੇ ਕੰਮਾਂ ਨੂੰ ਸਹਿਜਤਾ ਨਾਲ ਕਰ ਸਕੇ।
ਜਲੰਧਰ ਦੇ ਅਭਿਨਵ ਦੀ ਭਾਰਤੀ ਬੈਡਮਿੰਟਨ ਟੀਮ 'ਚ ਚੋਣ, ਜੂਨੀਅਰ ਵਰਲਡ ਚੈਂਪੀਅਨਸ਼ਿਪ 'ਚ ਲੈਣਗੇ ਹਿੱਸਾ
NEXT STORY