ਨਵੀਂ ਦਿੱਲੀ— ਫੀਫਾ ਅੰਡਰ-17 ਵਿਸ਼ਵ ਕੱਪ ਮੈਚਾਂ ਦੀਆਂ ਟਿਕਟਾਂ ਦੀ ਵਿਕਰੀ ਦੇ ਪਹਿਲੇ 2 ਪੜਾਅ 'ਚ ਸ਼ਾਨਦਾਰ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਸਥਾਨਕ ਆਯੋਜਿਤ ਕਮੇਟੀ ਨੇ ਅੱਜ 'ਫੀਫਾ ਡਾਟ ਕਾਮ ਇੰਡੀਆ 2017' ਟਿਕਟ 'ਤੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ। ਇਸ ਪੜਾਅ ਦੌਰਾਨ ਪ੍ਰਸ਼ੰਸਕਾਂ ਨੂੰ 25 ਫੀਸਦੀ ਛੂਟ 'ਤੇ ਵਿਅਕਤੀਗਤ ਟਿਕਟ ਖਰੀਦਣ ਦਾ ਮੌਕਾ ਮਿਲੇਗਾ।
ਕੋਲਕਾਤਾ, ਕੋਚੀ ਅਤੇ ਗੁਆਹਾਟੀ 'ਚ ਪਹਿਲੇ 2 ਪੜਾਅ 'ਚ ਸਾਰੀਆਂ ਉਪਲੱਬਧ ਟਿਕਟਾਂ ਵਿੱਕ ਗਈਆਂ ਹਨ। ਮੇਜ਼ਬਾਨ ਦੇਸ਼ ਦੇ ਮੈਚਾਂ 'ਚ ਦਿੱਲੀ 'ਚ ਪ੍ਰਸ਼ੰਸਕਾਂ ਦੀ ਦਿਲਚਸਪੀ ਸਭ ਤੋਂ ਜ਼ਿਆਦਾ ਰਹੀ, ਜਿਸ 'ਚ 14 ਜੁਲਾਈ ਤੱਕ ਟਿਕਟਾਂ ਦੀ ਵਿਕਰੀ ਦੀ ਗਿਣਤੀ 1,00,000 ਦੇ ਆਂਕੜੇ ਨੂੰ ਪਾਰ ਕਰ ਗਈ।
ਤੀਜੇ ਪੜਾਅ ਦੇ ਲਾਂਚ ਮੌਕੇ 'ਤੇ ਗੱਲ ਕਰਦੇ ਹੋਏ ਫੀਫਾ ਦੇ ਉਪ ਮਹਾਸਕੱਤਰ ਜਵੋਨਿਮੀਰ ਬੋਬਾਨ ਨੇ ਕਿਹਾ ਕਿ ਪਹਿਲੇ ਦੋ ਪੜਾਅ 'ਚ ਨਤੀਜੇ ਸ਼ਾਨਦਾਰ ਰਹੇ। ਸਾਨੂੰ ਭਰੋਸਾ ਹੈ ਕਿ ਆਗਾਮੀ ਪੜਾਅ 'ਚ ਵੀ ਇਹ ਜਾਰੀ ਰਹੇਗਾ। ਇਸ ਸਾਲ ਦਾ ਫੀਫਾ ਅੰਡਰ-17 ਵਿਸ਼ਵ ਕੱਪ ਟੂਰਨਾਮੈਂਟ ਦੇ ਇਤਿਹਾਸ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਉਸੇਨ ਬੋਲਟ ਨੇ ਕੋਹਲੀ ਨੂੰ ਦਿੱਤੀ ਵਧਾਈ, ਬਦਲੇ 'ਚ ਮਿਲਿਆ ਇਹ ਜਵਾਬ
NEXT STORY