ਨਵੀਂ ਦਿੱਲੀ— ਭਾਰਤ ਦੇ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ 'ਚ ਹਰ ਜਗ੍ਹਾ ਛਾਏ ਹੋਏ ਹਨ, ਭਾਵੇਂ ਉਹ ਕ੍ਰਿਕਟ ਦਾ ਮੈਦਾਨ ਹੋਵੇ ਜਾਂ ਫਿਰ ਕੋਈ ਸੋਸ਼ਲ ਸਾਈਟ। ਕੋਹਲੀ ਨੇ ਖੇਡ ਪੌਸ਼ਾਕ ਅਤੇ ਉਪਕਰਨ ਨਿਰਮਾਤਾ ਕੰਪਨੀ ਪਿਊਮਾ ਦੇ ਨਾਲ 100 ਕਰੋੜ ਦਾ ਕਰਾਰ ਕੀਤਾ ਅਤੇ ਉਹ ਬੋਲਟ ਦੇ ਨਾਲ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਬਣ ਗਏ। ਉਹ ਇਕ ਸਿੰਗਲ ਬ੍ਰÎਾਂਡ ਪਿਊਮਾ ਦੇ ਨਾਲ 100 ਕਰੋੜ ਦਾ ਕਰਾਰ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਬੋਲਟ ਨੇ ਟਵਿੱਟਰ 'ਤੇ ਵਿਰਾਟ ਕੋਹਲੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, 'ਬਿਹਤਰੀਨ ਚੋਣ, ਹੁਣ ਅਗਲੇ ਪੜਾਅ 'ਤੇ ਪਹੁੰਚਣ ਦਾ ਸਮਾਂ ਆ ਗਿਆ ਹੈ।
ਬਦਲੇ 'ਚ ਕੋਹਲੀ ਨੇ ਦਿੱਤਾ ਇਹ ਜਵਾਬ
ਬੋਲਟ ਨੇ ਆਪਣੇ ਟਵੀਟ 'ਚ 'fast forward' ਹੈਸ਼ ਟੈਗ ਦਾ ਇਸਤੇਮਲ ਕੀਤਾ। ਇਹ ਹੈਸ਼ ਟੈਗ ਪਿਊਮਾ ਕੰਪਨੀ ਨੇ ਆਪਣੇ ਫੁੱਟਵੀਅਰ ਬ੍ਰੈਂਡ ਦੇ ਲਈ ਇਸਤੇਮਾਲ ਕੀਤਾ ਹੈ। ਜਵਾਬ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਸੇਨ ਬੋਲਟ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ''ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਵੀ ਕਦੀ ਤੁਹਾਡੇ ਜਿੰਨਾ ਤੇਜ਼ ਦੌੜ ਸਕਦਾ। ਥੈਂਕਸ ਲੈਜੇਂਡਸ!
ਰੈਨਾ ਤੋਂ ਪ੍ਰੇਰਣਾ ਲੈਦਾ ਹੈ ਯੂ.ਪੀ. ਦਾ ਇਹ ਖਿਡਾਰੀ
NEXT STORY