ਨੀਸ (ਫਰਾਂਸ)— ਇੰਗਲੈਂਡ, ਬ੍ਰਾਜ਼ੀਲ ਤੇ ਇਟਲੀ ਨੇ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਆਪਣੇ-ਆਪਣੇ ਮੈਚ ਜਿੱਤੇ। ਇੰਗਲੈਂਡ ਨੇ ਗਰੁੱਪ ਡੀ 'ਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਨਿਕਿਤਾ ਪੈਰਿਸ ਦੇ 14ਵੇਂ ਮਿੰਟ 'ਚ ਪੈਨਲਟੀ 'ਤੇ ਕੀਤੇ ਗਏ ਗੋਲ ਨਾਲ ਇੰਗਲੈਂਡ ਨੇ ਸ਼ੁਰੂ 'ਚ ਹੀ ਬੜ੍ਹਤ ਹਾਸਲ ਕਰ ਲਈ। Âਲੇਨ ਵਾਈਟ ਨੇ 40ਵੇਂ ਮਿੰਟ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ।
ਸਕਾਟਲੈਂਡ ਵਲੋਂ ਇਕਮਾਤਰ ਗੋਲ ਕਲੇਰੀ ਨੇ 79ਵੇਂ ਮਿੰਟ 'ਚ ਕੀਤਾ। ਦੂਜੇ ਪਾਸੇ ਸਟੇਡੇ ਡਿ ਏਲਪਸ 'ਚ ਖੇਡੇ ਗਏ ਗਰੁੱਪ ਸੀ ਦੇ ਮੈਚ 'ਚ ਬ੍ਰਾਜ਼ੀਲ ਨੇ ਕ੍ਰਿਸਟੀਨੀ ਰੋਜੇਰੀਆ ਦੀ ਹੈਟ੍ਰਿਕ ਨਾਲ ਜਮੈਕਾ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਰੋਜੇਰੀਆ ਨੇ 15ਵੇਂ, 50ਵੇਂ ਤੇ 64ਵੇਂ ਮਿੰਟ 'ਚ ਗੋਲ ਕੀਤੇ।
ਗਰੁੱਪ ਸੀ ਦੇ ਇਕ ਹੋਰ ਮੈਚ 'ਚ ਇਟਲੀ ਨੇ ਬਾਰਬਰਾ ਬੋਨੇਂਸਿਆ ਦੇ ਆਖਰੀ ਸਮੇਂ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਆਸਟਰੇਲੀਆ ਨੂੰ 2-1 ਨਾਲ ਹਰਾਇਆ। ਸਾਮੰਤਾ ਕੇਰ ਨੇ ਆਸਟਰੇਲੀਆ ਨੂੰ 22ਵੇਂ ਮਿੰਟ 'ਚ ਹੀ ਬੜ੍ਹਤ ਹਾਸਲ ਕਰਵਾਈ ਸੀ ਪਰ ਬਾਰਬਰਾ 56ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਨ 'ਚ ਸਫਲ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਹਾਫ ਦੇ ਇੰਜ਼ੁਰੀ ਟਾਇਮ ਦੇ ਪੰਜਵੇਂ ਮਿੰਟ 'ਚ ਜੇਤੂ ਗੋਲ ਕੀਤਾ।
ਵਿਸ਼ਵ ਕੱਪ ਮੁਹਿੰਮ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ ਬੰਗਲਾਦੇਸ਼ ਤੇ ਸ਼੍ਰੀਲੰਕਾ
NEXT STORY