ਬ੍ਰਿਸਟਲ- ਲਗਾਤਾਰ ਦੋ ਮੈਚਾਂ ਵਿਚ ਹਾਰ ਤੋਂ ਦੁਖੀ ਬੰਗਲਾਦੇਸ਼ ਅਤੇ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਸ਼੍ਰੀਲੰਕਾ ਆਪਣੀਆਂ ਪਿਛਲੀਆਂ ਕਮੀਆਂ ਵਿਚ ਸੁਧਾਰ ਕਰ ਕੇ ਮੰਗਲਵਾਰ ਨੂੰ ਇਥੇ ਹੋਣ ਵਾਲੇ ਮੈਚ ਵਿਚ ਆਪਣੀ ਮੁਹਿੰਮ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ।
ਬੰਗਲਾਦੇਸ਼ ਨੇ ਵਿਸ਼ਵ ਕੱਪ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਸ ਨੇ ਦੱਖਣੀ ਅਫਰੀਕਾ ਵਿਰੁੱਧ 6 ਵਿਕਟਾਂ 'ਤੇ 330 ਦੌੜਾਂ ਦਾ ਆਪਣਾ ਸਰਵਉੱਚ ਵਨ ਡੇ ਸਕੋਰ ਬਣਾਉਣ ਤੋਂ ਬਾਅਦ 21 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਦੀ ਟੀਮ ਇਹ ਲੈਅ ਬਰਕਰਾਰ ਨਹੀਂ ਰੱਖ ਸਕੀ ਅਤੇ ਉਸ ਨੂੰ ਨਿਊਜ਼ੀਲੈਂਡ ਹੱਥੋਂ 2 ਵਿਕਟਾਂ ਨਾਲ ਅਤੇ ਮੇਜ਼ਬਾਨ ਇੰਗਲੈਂਡ ਹੱਥੋਂ 106 ਦੌੜਾਂ ਨਾਲ ਹਾਰ ਝੱਲਣੀ ਪਈ।
ਬੰਗਲਾਦੇਸ਼ ਵਲੋਂ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। ਬੱਲੇਬਾਜ਼ੀ ਕ੍ਰਮ ਵਿਚ ਤੀਜਾ ਨੰਬਰ ਉਸ ਨੂੰ ਰਾਸ ਆ ਗਿਆ ਹੈ ਅਤੇ ਉਸ ਨੇ ਹੁਣ ਤਕ ਦੋ ਅਰਧ ਸੈਂਕੜੇ ਅਤੇ ਇਕ ਸੈਂਕੜਾ ਲਾਇਆ ਹੈ। ਉਸ ਤੋਂ ਟੀਮ ਨੂੰ ਇਕ ਵਾਰ ਫਿਰ ਵੱਡੀ ਪਾਰੀ ਦੀ ਉਮੀਦ ਰਹੇਗੀ।
ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਰਹੀਮ ਵੀ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ ਪਰ ਸੌਮਿਆ ਸਰਕਾਰ ਤੇ ਤਮੀਮ ਇਕਬਾਲ ਦੀ ਸਲਾਮੀ ਜੋੜੀ ਉਮੀਦਾਂ ਅਨੁਸਾਰ ਸ਼ੁਰੂਆਤ ਦੇਣ ਵਿਚ ਅਸਫਲ ਰਹੀ ਹੈ।
ਬੰਗਲਾਦੇਸ਼ ਦੀ ਚਿੰਤਾ ਉਂਝ ਗੇਂਦਬਾਜ਼ੀ ਨੂੰ ਲੈ ਕੇ ਹੈ। ਪਿਛਲੇ ਮੈਚ ਵਿਚ ਇੰਗਲੈਂਡ ਵਿਰੁੱਧ ਉਸ ਦੇ ਗੇਂਦਬਾਜ਼ਾਂ ਨੇ 386 ਦੌੜਾਂ ਦਿੱਤੀਆਂ ਸਨ। ਸ਼੍ਰੀਲੰਕਾ ਵੀ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਤੋਂ 10 ਵਿਕਟਾਂ ਨਾਲ ਕਰਾਰੀ ਹਾਰ ਝੱਲਣ ਤੋਂ ਬਾਅਦ ਵਾਪਸੀ ਨੂੰ ਲੈ ਕੇ ਆਸਵੰਦ ਹੋਵੇਗਾ। ਦਿਮੁਥ ਕਰੁਣਾਰਤਨੇ ਦੀ ਅਗਵਾਈ ਵਾਲੀ ਟੀਮ ਨੇ ਅਫਗਾਨਿਸਤਾਨ ਨੂੰ ਹਰਾ ਕੇ ਕੁਝ ਸੁੱਖ ਦਾ ਸਾਹ ਲਿਆ ਹੈ ਪਰ ਪਾਕਿਸਤਾਨ ਵਿਰੁੱਧ ਮੀਂਹ ਕਾਰਣ ਮੈਚ ਰੱਦ ਹੋਣ ਨਾਲ ਉਸ ਨੂੰ ਅੰਕ ਵੰਡਣੇ ਪਏ। ਸ਼੍ਰੀਲੰਕਾ ਦੀ ਟੀਮ ਆਪਣੇ ਦੋ ਮੈਚਾਂ ਵਿਚ ਪੂਰੇ 50 ਓਵਰਾਂ ਤਕ ਨਹੀਂ ਟਿਕ ਸਕੀ, ਜੋ ਉਸ ਲਈ ਚਿੰਤਾ ਦਾ ਵਿਸ਼ਾ ਹੈ।
ਹਰਿਆਣਾ, ਮਹਾਰਾਸ਼ਟਰ ਦਾ ਨੋਜਵਾਨ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰ ਫਾਈਨਲ 'ਚ
NEXT STORY