ਮੈਕਸਿਕੋ ਸਿਟੀ (ਬਿਊਰੋ)— ਮੈਕਸਿਕੋ ਫੁੱਟਬਾਲ ਟੀਮ ਦੇ ਖਿਡਾਰੀਆਂ 'ਤੇ ਕਾਲ ਗਰਲਡ ਦੇ ਨਾਲ ਪਾਰਟੀ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਦੋਸ਼ ਲੱਗਣ ਦੇ ਬਾਅਦ ਵੀ ਪ੍ਰਸ਼ੰਸਕ ਆਪਣੇ ਖਿਡਾਰੀਆਂ ਦੇ ਨਾਲ ਹਨ ਹਨ ਜੋ ਅੱਜ ਇਸ ਵਿਸ਼ਵ ਕੱਪ 'ਚ ਸ਼ੁਰੂਆਤੀ ਮੈਚ ਖੇਡੇਗੀ। ਟੀਮ ਦੀਆਂ ਮੁਸ਼ਕਲਾਂ ਉਸ ਸਮੇਂ ਵੱਧ ਗਈਆਂ ਜਦੋਂ ਅਮਰੀਕਾ ਦੇ ਟ੍ਰੇਜ਼ਰੀ ਵਿਭਾਗ ਨੇ ਕਪਤਾਨ ਰਾਫੇਲ ਮਾਰਕਿਊਜ 'ਤੇ ਕੌਮਾਂਤਰੀ ਡਰੱਗ ਸਮਗਲਿੰਗ ਸੰਸਥਾ ਦੇ 'ਪ੍ਰਮੁੱਖ ਲੋਕਾਂ' 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ।

ਇਸ ਤੋਂ ਬਾਅਦ ਪੰਜ ਜੂਨ ਨੂੰ ਇਕ ਮੈਗਜ਼ੀਨ 'ਚ ਛਪੀ ਖਬਰ ਦੇ ਮੁਤਾਬਕ ਮੈਕਸਿਕੋ ਦੀ ਵਿਸ਼ਵ ਕੱਪ ਟੀਮ ਦੇ ਮੈਂਬਰਾਂ ਨੇ ਇੱਥੇ ਨਿੱਜੀ ਕੰਪਲੈਕਸ 'ਚ 30 ਵੇਸਵਾਵਾਂ ਨਾਲ ਪਾਰਟੀ ਕੀਤੀ। ਮੈਕਸਿਕੋ ਫੁੱਟਬਾਲ ਮਹਾਸੰਘ ਨੇ ਹਾਲਾਂਕਿ ਖਿਡਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮਹਾਸੰਘ ਦੇ ਜਨਰਲ ਸਕੱਤਰ ਗੁਈਲੇਰਮੋ ਕਾਂਟੂ ਨੇ ਕਿਹਾ, ''ਖਿਡਾਰੀਆਂ ਨੂੰ ਸਜ਼ਾ ਨਹੀਂ ਮਿਲੇਗੀ ਕਿਉਂਕਿ ਉਨ੍ਹ ਨੇ ਅਭਿਆਸ ਨਹੀਂ ਛੱਡਿਆ। ਖਾਲੀ ਸਮੇਂ ਉਹ ਕੁਝ ਵੀ ਕਰਨ ਲਈ ਆਜ਼ਾਦ ਹਨ।''

ਇਸ ਖਬਰ ਦੇ ਬਾਅਦ ਸੋਸ਼ਲ ਮੀਡੀਆ 'ਤੇ ਖਿਡਾਰੀਆਂ ਦਾ ਮਜ਼ਾਕ ਬਣਾਇਆ ਗਿਆ। ਕਈ ਲੇਖਕਾਂ ਤੇ ਕਈ ਪੱਤਰਕਾਰਾਂ ਨੇ ਇਸ ਦੀ ਆਲੋਚਨਾ ਕੀਤੀ। ਹੁਣ ਜਦ ਟੀਮ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ ਤਾਂ ਪ੍ਰਸ਼ੰਸਕਾਂ ਟੀਮ ਦੇ ਨਾਲ ਖੜੇ ਹਨ। ਟੀਮ ਦੇ 37 ਸਾਲਾ ਪ੍ਰਸ਼ੰਸਕ ਅਲਫੋਂਸੋ ਅਵਿਲਾ ਨੇ ਕਿਹਾ, ''ਹਰ ਵਿਸ਼ਵ ਕੱਪ ਦੀ ਤਰ੍ਹਾਂ ਇਸ ਵਾਰ ਵੀ ਮੈਂ ਮੈਕਸਿਕੋ ਦੇ ਨਾਲ ਖੜਾ ਹਾਂ। ਮੈਨੂੰ ਲਗਦਾ ਹੈ ਕਿ ਜਦੋਂ ਟੀਮ ਨਤੀਜੇ ਦੇਵੇਗੀ ਤਾਂ ਬੁਰਾਈ ਕਰਨ ਵਾਲੇ ਵੀ ਟੀਮ ਦੀ ਸ਼ਲਾਘਾ ਕਰਨਗੇ।''

ਮੇਸੀ ਅਤੇ ਰੋਨਾਲਡੋ ਦੀ ਤੁਲਨਾ ਨਹੀਂ ਹੋ ਸਕਦੀ : ਸਿਲਵਾ
NEXT STORY