ਦੋਹਾ (ਭਾਸ਼ਾ) : ਫੀਫਾ ਵਿਸ਼ਵ ਕੱਪ ਵਿਚ ਕ੍ਰੋਏਸ਼ੀਆ ਮੋਰੱਕੋ ਨੂੰ ਹਰਾ ਕੇ ਤੀਜੇ ਸਥਾਨ 'ਤੇ ਕਾਬਜ ਹੋਈ। ਕ੍ਰੋਏਸ਼ੀਆ ਨੇ ਪਲੇਅ-ਆਫ ਵਿਚ ਮੋਰੱਕੋ ਨੂੰ 2-1 ਨਾਲ ਹਰਾਇਆ।
ਇਹ ਖ਼ਬਰ ਵੀ ਪੜ੍ਹੋ - FIFA 2022: ਸੈਮੀਫਾਈਨਲ 'ਚ ਮਿਲੀ ਜਿੱਤ ਦੇ ਜਸ਼ਨ 'ਚ ਡੁੱਬਿਆ ਪੂਰਾ ਫਰਾਂਸ
ਖਲੀਫਾ ਕੌਮਾਂਤਰੀ ਸਟੇਡੀਅਮ ਵਿਚ ਹੋਏ ਇਸ ਮੁਕਾਬਲੇ ਵਿਚ ਤਿੰਨੋ ਗੋਲ ਪਹਿਲੇ ਹਾਫ ਵਿਚ ਦਹੋਏ। ਪਹਿਲੇਦੋ ਗੋਲ 9 ਮਿੰਟਾਂ ਦੇ ਅੰਦਰ ਹੋ ਚੁੱਕੇ ਸਨ। ਕ੍ਰੋਏਸ਼ੀਆ ਦੇ ਲਈ ਜੋਸਕੋ ਗਵਾਰਡਿਓਲ ਨੇ ਸੱਤਵੇਂ ਮਿੰਟ 'ਚ ਹੀ ਗੋਲ ਕਰ ਦਿੱਤਾ। ਸੈਮੀਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਅਫ਼ਰੀਕੀ ਦੇਸ਼ ਬਣ ਕੇ ਇਤਿਹਾਸ ਸਿਰਜ ਚੁੱਕੇ ਮੋਰੱਕੇ ਨੇ ਅਸ਼ਰਫ ਡਾਰੀ ਦੇ ਨੌਵੇਂ ਮਿੰਟ ਵਿਚ ਕੀਤੇ ਗੋਲ ਨਾਲ ਸਕੋਰ 1-1 ਨਾਲ ਬਰਾਬਰਕੀਤਾ। ਮਿਸਲਾਵ ਓਰੇਸਿਚ ਨੇ 42ਵੇਂ ਮਿੰਟ ਵਿਚ ਖੂਬਸੂਰਤ ਗੋਲ ਨਾਲ ਆਪਣੀਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਇਹ ਨਿਰਣਾਇਕ ਸਾਬਿਤ ਹੋਇਆ। ਇਸ ਗੋਲ ਨੇ ਇਹ ਯਕੀਨੀ ਬਣਾਇਆ ਕਿ ਕਪਤਾਨ ਲੂਕਾ ਮਾਡ੍ਰਿਕ (37 ਸਾਲਾ) ਜਿੱਤ ਦੇ ਨਾਲ ਵਿਸ਼ਵ ਕੱਪ ਦੇ ਅਖ਼ੀਰਲੇ ਮੈਚ ਤੋਂ ਜਾਣ।
ਕ੍ਰੋਏਸ਼ੀਆ ਨੂੰ ਸੈਮੀਫਾਈਨਲ ਵਿਚ ਅਰਜਨਟੀਨਾ ਤੋਂ 0-3 ਨਾਲ ਜਦਕਿ ਦੂਸਰੇ ਸੈਮੀਫਾਈਨਲ ਵਿਚ ਮੋਰੱਕੋ ਨੂੰ ਸਾਬਕਾ ਚੈਂਪੀਅਨ ਫਰਾਂਸ ਤੋਂ 0-2 ਨਾਲ ਹਾਰ ਮਿਲੀ ਸੀ। ਮੋਰੱਕੇ ਲਈ ਹਾਲਾਂਕਿ ਇਹ ਵਿਸ਼ਵ ਕੱਪ ਯਾਦਗਾਰ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਰੀਦਕੋਟ ਦੇ ਪਿੰਡ ਘਣੀਆਂ ਵਾਲਾ ਦੇ ਮਨਦੀਪ ਨੇ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ 'ਚ ਜਿਤਿਆ ਗੋਲਡ ਮੈਡਲ
NEXT STORY