ਨਵੀਂ ਦਿੱਲੀ— ਫੀਫਾ ਨੇ ਫੁੱਟਬਾਲ ਵਰਲਡ ਕੱਪ ਦੇ ਲਈ ਆਫੀਸ਼ੀਅਲ ਸੋਂਗ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਦੇਖਣਯੋਗ ਹੈ। ਇਸ ਸੋਂਗ ਦੇ ਲਾਂਚ ਹੋਣ ਦੇ ਕੁਝ ਮਿੰਟ ਦੇ ਬਾਅਦ ਹੀ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਯੁਟਿਊਬ 'ਤੇ ਦੇਖਿਆ। ਸ਼ੁੱਕਰਵਾਰ ਨੂੰ ਲÎਾਂਚ ਹੋਏ ਇਸ ਸੋਂਗ ਨੂੰ ਐਤਵਾਰ ਤੱਕ 1 ਕਰੋੜ ਤੋਂ ਜ਼ਿਆਦਾ ਦਰਸ਼ਕ ਮਿਲ ਗਏ।
ਫੀਫਾ ਵਰਲਡ ਕੱਪ ਦੇ ਲਈ ਇਸ ਗਾਣੇ ਨੂੰ ਅਮਰੀਕਾ ਦੇ ਮਸ਼ਹੂਰ ਡੀਜ਼ੇ ਅਤੇ ਲਿਰਿਸਿਸਟ ਡਿਪਲੋ ਨੇ ਬਣਾਇਆ ਹੈ। ਇਸ ਗੀਤ ਨੂੰ ਅਮਰੀਕਾ ਦੇ ਮਸ਼ਹੂਰ ਕਲਾਕਾਰ ਨਿਕਕੀ ਜੈਮ ਅਤੇ ਅਲਬੇਨਿਅਨ ਸਿੰਗਰ ਈਰਾ ਅਸਤਰੇਫੀ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਆਫੀਸ਼ੀਅਲ ਸੋਂਗ ਦੇ ਵਿਡੀਓ ਨੂੰ ਫੁੱਟਬਾਲ ਦੀ ਥੀਮ ਦੇ ਨਾਲ ਹੀ ਗਾਇਆ ਹੈ। ਜਿਸ 'ਚ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰਹੇ ਰੋਨਾਲਡਿਭਾਨੋ ਦੇ ਨਾਲ ਜਾਣੇ ਮਾਨੇ ਹਾਲੀਵੁੱਡ ਅਭਿਨੇਤਾ ਵਿਲ ਸਮਿਥ ਵੀ ਨਜ਼ਰ ਆ ਰਹੇ ਹਨ।
ਵਿਲ ਸਮਿਥ ਉਦਘਾਟਨ ਸਮਾਰੋਹ 'ਚ ਵੀ ਆਪਣੀ ਪੇਸ਼ਕਾਰੀ ਦੇਣਗੇ। ਗੀਤ ਨੂੰ ਬੋਲ ' ਵਨ ਲਾਈਫ' ਲਿਵ ਇਟ ਅੱਪ, ਕਾਜ ਵੀ ਗਾਟ ਵਨ ਲਾਈਫ... ਵਨ ਲਾਈਫ.. ਲਿਵ ਇਟ ਅੱਪ, ਕਾਜ ਵੀ ਡੋਂਟ ਗੇਟ ਇਟ ਟਵਾਇਸ ( ਇਕ ਵਾਰ ਜ਼ਿੰਦਗੀ ਮਿਲੀ ਹੈ)., ਇਸਨੂੰ ਜਿਓ ਕਿਉਂਕਿ ਇਹ ਸਾਨੂੰ ਦੋਬਾਰਾ ਨਹੀਂ ਮਿਲੇਗੀ। ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। 1996 ਫੀਫਾ ਵਰਲਡ ਕੱਪ ਤੋਂ ਆਫੀਸ਼ੀਅਲ ਸੋਂਗ ਦਾ ਚਲਨ ਸ਼ੁਰੂ ਹੋਇਆ ਸੀ ਅਤੇ ਇਹ ਹਜੇ ਵੀ ਜਾਰੀ ਹੈ।
ਪੇਜ 3 ਮਾਡਲ ਸੈਮ ਕੁਕੀ ਨੂੰ ਇਕ ਪਾਰਟੀ 'ਚ ਮਿਲਿਆ ਸੀ ਸਮਾਲਿੰਗ
NEXT STORY