ਭੁਵਨੇਸ਼ਵਰ : ਨੀਦਰਲੈਂਡ ਖਿਲਾਫ ਵਿਸ਼ਵ ਕੱਪ ਕੁਆਰਟਰ-ਫਾਈਨਲ ਵਿਚ ਹਾਰਨ ਦੇ ਬਾਵਜੂਦ ਅੰਪਾਇਰਿੰਗ 'ਤੇ ਨਾਰਾਜ਼ਗਰੀ ਜ਼ਾਹਰ ਕਰਨ ਵਾਲੇ ਭਾਰਤੀ ਕੋਚ ਹਰਿੰਦਰ ਸਿੰਘ ਖਿਲਾਫ ਸਖਤ ਕਰਵਾਈ ਦਾ ਇਸ਼ਾਰਾ ਦਿੰਦਿਆਂ ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਬਿਆਨ ਦੀ ਸਮੀਖਿਆ ਕਰੇਗਾ। ਨੀਦਰਲੈਂਡ ਨੇ ਕੁਆਰਟਰ-ਫਾਈਨਲ ਵਿਚ ਭਾਰਤ ਨੂੰ 2-1 ਨਾਲ ਹਰਾਇਆ ਸੀ। ਭਾਰਤੀ ਕੋਚ ਨੇ ਮੈਚ ਤੋਂ ਬਾਅਦ ਪ੍ਰੈਸ-ਕਾਨਫ੍ਰੈਂਸ ਵਿਚ ਅੰਪਾਇਰ ਦੇ ਕੁਝ ਫੈਸਲਿਆਂ 'ਤੇ ਸਵਾਲ ਚੁਕਦਿਆਂ ਕਿਹਾ ਸੀ ਕਿ ਏਸ਼ੀਆਈ ਖੇਡਾਂ ਤੋਂ ਬਾਅਦ ਵਿਸ਼ਵ ਕੱਪ ਵਿਚ ਵੀ ਸਾਡੇ ਤੋਂ ਮੌਕਾ ਖੋਹ ਲਿਆ ਗਿਆ। ਐੱਫ. ਆਈ. ਐੱਚ. ਨੂੰ ਅੰਪਇਰਿੰਗ ਦਾ ਪੱਧਰ ਬਿਹਤਰ ਕਰਨਾ ਚਾਹੀਦਾ ਹੈ।

ਐੱਫ. ਆਈ. ਐੱਚ. ਦੇ ਸੀ. ਈ. ਓ. ਥਿਅਰੇ ਵੇਲ ਅਤੇ ਪ੍ਰਧਾਨ ਨਰਿੰਦਰ ਬਤਰਾ ਨੇ ਇਸ 'ਤੇ ਸਖਤ ਇਤਰਾਜ਼ ਜਤਾਉਂਦਿਆ ਕਿਹਾ ਕਿ ਹਾਰ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਐੱਫ. ਆਈ. ਐੱਚ. ਬਰਦਾਸ਼ਤ ਨਹੀਂ ਕਰੇਗਾ। ਵੇਲ ਨੇ ਕਿਹਾ ਕਿ ਹਾਰਨ ਤੋਂ ਬਾਅਦ ਅੰਪਾਇਰ 'ਤੇ ਉਂਗਲੀ ਚੁੱਕਣਾ ਗਲਤ ਹੈ। ਅੰਪਾਇਰ ਦਾ ਕੰਮ ਆਸਾਨ ਨਹੀਂ ਹੈ ਅਤੇ ਉਹ ਵੀ ਇਨਸਾਨ ਹਨ। ਖੇਡ ਵਿਚ ਹਾਰ ਅਤੇ ਜਿੱਤ ਚਲਦੀ ਰਹਿੰਦੀ ਹੈ। ਅਸੀਂ ਪ੍ਰੈਸ ਕਾਨਫ੍ਰੈਂਸ ਦੀਆਂ ਤਸਵੀਰਾਂ ਮੰਗਵਾਈਆਂ ਹਨ ਅਤੇ ਅੱਗੇ ਦੇਖਾਂਗੇ ਕਿ ਕੀ ਕਰਨਾ ਹੈ।

ਉਥੇ ਹੀ ਹਾਕੀ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਬਤਰਾ ਨੇ ਜੂਨੀਅਰ ਵਿਸ਼ਵ ਕੱਪ 2016 ਜੇਤੂ ਕੋਚ ਹਰਿੰਦਰ ਖਿਲਾਫ ਸਖਤ ਕਾਰਵਾਈ ਦਾ ਇਸ਼ਾਰਾ ਦਿੰਦਿਆਂ ਕਿਹਾ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਆਈ. ਈ. ਓ. ਪ੍ਰਧਾਨ ਦੇ ਰੂਪ ਵਿਚ ਇਸ ਦੀ ਸਮੀਖਿਆ ਕਰਨਗੇ। ਮਈ 2018 ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਛੱਡ ਪੁਰਸ਼ ਟੀਮ ਦੀ ਕਮਾਨ ਸੰਭਾਲਣ ਵਾਲੇ ਹਰਿੰਦਰ ਦੇ ਮਾਰਗਦਰਸ਼ਨ ਵਿਚ ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਵਿਚ ਚਾਂਦੀ ਤਮਗਾ ਜਿੱਤਿਆ ਸੀ। ਉਹ 2014 ਵਿਚ ਜੂਨੀਅਰ ਟੀਮ ਦੇ ਕੋਚ ਵੀ ਰਹੇ ਜਿਸ ਨੇ 2 ਸਾਲ ਬਾਅਦ ਲਖਨਊ ਵਿਚ ਵਿਸ਼ਵ ਕੱਪ ਜਿੱਤਿਆ ਸੀ। ਉਹ ਸਤੰਬਰ 2017 ਵਿਚ ਮਹਿਲਾ ਟੀਮ ਦੇ ਮੁਖ ਕੋਚ ਵੀ ਸਨ।
IND vs AUS: ਕੋਹਲੀ ਨੇ ਛੂਹਿਆ ਮੁਹੰਮਦ ਅਜ਼ਹਰੂਦੀਨ ਅਤੇ ਗਾਂਗੁਲੀ ਦਾ ਰਿਕਾਰਡ
NEXT STORY