ਭੁਵਨੇਸ਼ਵਰ : ਦੇਸ਼ ਦੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ 21 ਦਿਨਾਂ ਦੀ ਯਾਤਰਾ ਕਰਨ ਤੋਂ ਬਾਅਦ ਐਫਆਈਐਚ ਪੁਰਸ਼ ਵਿਸ਼ਵ ਕੱਪ 2023 ਟਰਾਫੀ ਐਤਵਾਰ ਨੂੰ ਭੁਵਨੇਸ਼ਵਰ ਪੁੱਜੀ। ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ, ਰਾਜ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਤੁਸ਼ਾਰਕਾਂਤੀ ਬੇਹਰਾ ਨੇ ਟਰਾਫੀ ਦਾ ਸਵਾਗਤ ਕੀਤਾ।
ਬਾਅਦ ਵਿੱਚ ਟਰਾਫੀ ਨੂੰ ਭੁਵਨੇਸ਼ਵਰ ਨਗਰ ਨਿਗਮ ਨੂੰ ਸੌਂਪ ਦਿੱਤਾ ਗਿਆ। ਹਵਾਈ ਅੱਡੇ ਤੋਂ ਟਰਾਫੀ ਨੂੰ ਬਾਈਕ ਰੈਲੀ ਦੌਰਾਨ ਲਿੰਗਰਾਜ ਮੰਦਰ ਲਿਜਾਇਆ ਗਿਆ। ਟਰਾਫੀ ਨੂੰ ਐਸਪਲੇਨੇਡ ਮਾਲ, ਐਸਓਏ ਯੂਨੀਵਰਸਿਟੀ ਕੈਂਪਸ ਅਤੇ ਕੇਆਈਆਈਟੀ ਯੂਨੀਵਰਸਿਟੀ ਗਰਾਊਂਡ ਵਿੱਚ ਲਿਜਾਇਆ ਜਾਵੇਗਾ।
ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਵਾਪਸੀ ਤੋਂ ਪਹਿਲਾਂ ਟਰਾਫੀ ਨੂੰ ਸੁੰਦਰਗੜ੍ਹ ਜ਼ਿਲੇ ਦੇ 17 ਬਲਾਕ ਤੇ ਰਾਊਰਕੇਲਾ ਲਿਜਾਇਆ ਜਾਵੇਗਾ, ਜਿੱਥੇ 29 ਜਨਵਰੀ ਨੂੰ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਪੁਰਸ਼ ਵਿਸ਼ਵ ਕੱਪ ਹਾਕੀ ਦੇ ਮੈਚ 13 ਜਨਵਰੀ ਤੋਂ 29 ਜਨਵਰੀ ਤਕ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਅਤੇ ਰਾਊਰਕੇਲਾ ਦੇ ਬਿਰਸਾਮੁੰਡਾ ਸਟੇਡੀਅਮ ਵਿੱਚ ਖੇਡੇ ਜਾਣਗੇ।
ਭਾਰਤ ਨੂੰ ਬੰਗਲਾਦੇਸ਼ 'ਤੇ ਕਲੀਨ ਸਵੀਪ ਦਾ ਫਾਇਦਾ, WTC ਫਾਈਨਲ ਦੀਆਂ ਸੰਭਾਵਨਾਵਾਂ ਮਜ਼ਬੂਤ
NEXT STORY