ਨਵੀਂ ਦਿੱਲੀ (ਬਿਊਰੋ)— ਮੁਹੰਮਦ ਸ਼ਮੀ ਖਿਲਾਫ ਪਤਨੀ ਹਸੀਨ ਜਹਾਂ ਦੇ ਗੰਭੀਰ ਦੋਸ਼ਾਂ ਦੇ ਬਾਅਦ ਕੋਲਕਾਤਾ ਪੁਲਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਉੱਤੇ ਮੈਚ ਫਿਕਸਿੰਗ ਅਤੇ ਨਿਜਾਇਜ਼ ਸੰਬੰਧ ਹੋਣ ਸਮੇਤ ਕਈ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਹਸੀਨ ਜਹਾਂ ਦੀ ਰਿਪੋਰਟ ਦੇ ਬਾਅਦ ਸ਼ਮੀ ਉੱਤੇ ਜਾਨੋਂ ਮਾਰਨ ਦੀ ਧਮਕੀ ਸਮੇਤ 7 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਮੀ ਦੇ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰਨਾਂ ਚਾਰ ਮੈਬਰਾਂ ਖਿਲਾਫ ਵੀ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਇਨ੍ਹਾਂ ਧਾਰਾਵਾਂ ਦੇ ਤਹਿਤ ਮਾਮਲਾ ਕੀਤਾ ਗਿਆ ਦਰਜ
ਭਾਰਤੀ ਕ੍ਰਿਕਟਰ ਸ਼ਮੀ ਉੱਤੇ ਆਈ.ਪੀ.ਸੀ. ਦੀ ਧਾਰਾ 498? (ਪਤੀ ਜਾਂ ਪਤੀ ਦੇ ਰਿਸ਼ਤੇਦਾਰਾਂ ਵਲੋਂ ਮਹਿਲਾ ਨੂੰ ਤੰਗ ਕਰਨਾ), 323(ਮਾਰ ਕੁੱਟ), 307 (ਜਾਨ ਤੋਂ ਮਾਰਨ ਦੀ ਕੋਸ਼ਿਸ਼, 376(ਮਹਿਲਾ ਨਾਲ ਬਲਾਤਕਾਰ), 506 (ਆਪਰਾਧਕ ਧਮਕੀ), 328 ਅਤੇ ਧਾਰਾ 34 (ਕਿਸੇ ਵੀ ਦੋਸ਼ ਨੂੰ ਅੰਜਾਮ ਦੇਣ ਲਈ ਸਾਂਝੀ ਸਾਜਿਸ਼ ਦਾ ਮਾਮਲਾ ਇਸ ਸ਼੍ਰੇਣੀ ਵਿਚ ਆਉਂਦਾ ਹੈ) ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਹਸੀਨ ਜਹਾਂ ਦੇ ਸ਼ਮੀ 'ਤੇ 5 ਪੰਨਿਆਂ ਦੇ ਇਲਜ਼ਾਮ
ਸ਼ਮੀ ਦੀ ਪਤਨੀ ਨੇ ਕੋਲਕਾਤਾ ਪੁਲਸ ਨੂੰ ਜੋ ਸ਼ਿਕਾਇਤ ਕੀਤੀ ਹੈ ਉਸਦੀ 5 ਪੰਨਿਆਂ ਦੀ ਕਾਪੀ ਵਿਚ ਸ਼ਮੀ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ, ਇਲਜ਼ਾਮ ਹੈ ਕਿ ਸ਼ਮੀ ਦੇ ਘਰਵਾਲੇ ਉਸਦਾ ਦੂਜਾ ਵਿਆਹ ਬਾਲੀਵੁੱਡ ਦੀ ਹੀਰੋਇਨ ਨਾਲ ਕਰਾਉਣਾ ਚਾਹੁੰਦੇ ਹਨ, ਹਸੀਨ ਜਹਾਂ ਨੇ ਇਕ ਹੋਰ ਸੰਗੀਨ ਇਲਜ਼ਾਮ ਲਗਾਇਆ ਕਿ ਸ਼ਮੀ ਆਪਣੇ ਭਰਾ ਨਾਲ ਸਰੀਰਕ ਸੰਬੰਧ ਬਣਾਉਣ ਲਈ ਉਨ੍ਹਾਂ ਉੱਤੇ ਦਬਾਅ ਬਣਾਉਂਦੇ ਸਨ।
ਇਨ੍ਹਾਂ 5 ਪੰਨਿਆਂ ਦੀ ਕਾਪੀ 'ਚ ਜੋ ਇਲਜ਼ਾਮ ਹਨ ਉਹ ਸਹੀ ਵਿਚ ਹੈਰਾਨ ਕਰ ਦੇਣ ਵਾਲੇ ਹਨ। ਹਸੀਨ ਨੇ ਸ਼ਮੀ ਉੱਤੇ ਇਕ ਇਲਜ਼ਾਮ ਇਹ ਵੀ ਲਗਾਇਆ ਹੈ ਕਿ ਉਹ ਕਿਸੇ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਸਨ।
ਇਲਜ਼ਾਮ ਨੰਬਰ ਇਕ- ਹਸੀਨ ਜਹਾਂ ਦਾ ਕਹਿਣਾ ਹੈ ਕਿ ਸ਼ਮੀ ਮੈਚ ਫਿਕਸਿੰਗ ਵਿਚ ਸ਼ਾਮਲ ਹੈ।
ਇਲਜ਼ਾਮ ਨੰਬਰ ਦੋ- ਹਸੀਨ ਜਹਾਂ ਮੁਤਾਬਕ ਸ਼ਮੀ ਇਕ ਪਾਕਿਸਤਾਨੀ ਕੁੜੀ ਦੇ ਸੰਪਰਕ ਵਿਚ ਰਹੇ ਹਨ ਜਿਸਦੇ ਨਾਲ ਉਹ ਵਿਆਹ ਵੀ ਕਰਨਾ ਚਾਹੁੰਦੇ ਸਨ।
ਇਲਜ਼ਾਮ ਨੰਬਰ ਤਿੰਨ- ਸ਼ਮੀ ਨੇ ਪਾਕਿਸਤਾਨੀ ਕੁੜੀ ਤੋਂ ਦੁਬਈ ਵਿਚ ਪੈਸੇ ਲਏ ਸਨ ਜੋ ਬ੍ਰਿਟੇਨ ਦੇ ਕਿਸੀ ਮੁਹੰਮਦ ਭਰਾ ਨੇ ਭੇਜੇ ਸਨ।
ਇਲਜ਼ਾਮ ਨੰਬਰ ਚਾਰ- ਸ਼ਮੀ ਦੇ ਘਰਵਾਲੇ ਉਨ੍ਹਾਂ ਦਾ ਵਿਆਹ ਬਾਲੀਵੁੱਡ ਦੀ ਕਿਸੀ ਹੀਰੋਈਨ ਨਾਲ ਕਰਾਉਣਾ ਚਾਹੁੰਦੇ ਸਨ।
ਇਲਜ਼ਾਮ ਨੰਬਰ ਪੰਜ- ਹਸੀਨ ਜਹਾਂ ਦਾ ਇਲਜ਼ਾਮ ਹੈ ਕਿ ਸ਼ਮੀ ਉਨ੍ਹਾਂ ਉੱਤੇ ਆਪਣੇ ਭਰਾ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਉਂਦੇ ਸਨ।
ਇਲਜ਼ਾਮ ਨੰਬਰ ਛੇ- ਸ਼ਮੀ ਨੇ ਆਪਣੀ ਬੀ.ਐੱਮ.ਡਬਲਿਊ. ਵਿਚ ਇਕ ਮੋਬਾਇਲ ਛੁਪਾ ਕੇ ਰੱਖਿਆ ਸੀ ਜਿਸ ਵਿਚ ਉਹ ਇੰਗਲੈਂਡ ਦਾ ਨੰਬਰ ਇਸਤੇਮਾਲ ਕਰਦੇ ਸਨ।
ਜੋਸ਼ 'ਚ ਹੋਸ਼ ਖੋ ਰਿਹੈ ਅਫਰੀਕੀ ਤੇਜ਼ ਗੇਂਦਬਾਜ਼, ਲੱਗ ਸਕਦਾ ਹੈ ਬੈਨ (ਵੀਡੀਓ)
NEXT STORY