ਸਪੋਰਟਸ ਡੈਸਕ- ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੂੰ ਇੱਥੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਸੈਮੀਫਾਈਨਲ ਵਿਚ ਚੀਨ ਦੇ 11ਵਾਂ ਦਰਜਾ ਪ੍ਰਾਪਤ ਚੇਨ ਬੋ ਯਾਂਗ ਤੇ ਲਿਊ ਯੀ ਹੱਥੋਂ ਹਾਰ ਜਾਣ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤ ਲਈ ਤਮਗਾ ਪੱਕਾ ਕਰਨ ਦੇ ਇਕ ਦਿਨ ਬਾਅਦ ਸਾਤਵਿਕ ਤੇ ਚਿਰਾਗ ਦੇ ਕੋਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਪੁਰਸ਼ ਡਬਲਜ਼ ਜੋੜੀ ਬਣਨ ਦਾ ਮੌਕਾ ਸੀ ਪਰ ਦੇਰ ਰਾਤ 69 ਮਿੰਟ ਤੱਕ ਚੱਲੇ ਸੈਮੀਫਾਈਨਲ ਮੁਕਾਬਲੇ ਵਿਚ 19-21, 21-18, 12-21 ਦੀ ਹਾਰ ਕਾਰਨ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ ! 800 ਤੋਂ ਵੱਧ ਲੋਕਾਂ ਦੀ ਗਈ ਜਾਨ, ਸੈਂਕੜੇ ਘਰ ਹੋ ਗਏ ਢਹਿ-ਢੇਰੀ
ਭਾਰਤੀ ਜੋੜੀ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2022 ਵਿਚ ਕਾਂਸੀ ਤਮਗਾ ਜਿੱਤਿਆ ਸੀ। ਏਸ਼ੀਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਤੇ ਚਿਰਾਗ ਨੇ ਕੁਆਰਟਰ ਫਾਈਨਲ ਵਿਚ ਮਲੇਸ਼ੀਆ ਦੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਆਰੋਨ ਚਿਆ ਤੇ ਸੋਹ ਵੂਈ ਯਿਕ ਨੂੰ ਹਰਾ ਕੇ 2011 ਤੋਂ ਲੈ ਕੇ ਹੁਣ ਤੱਕ ਇਸ ਟੂਰਨਾਮੈਂਟ ਵਿਚ ਤਮਗਾ ਜਿੱਤਣ ਦਾ ਭਾਰਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਸੈਮੀਫਾਈਨਲ ਵਿਚ ਹਾਲਾਂਕਿ ਭਾਰਤੀ ਟੀਮ ਚੀਨੀ ਜੋੜੀ ਦੀ ਸਖਤ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕੀ। ਇਸ ਦੇ ਨਾਲ ਹੀ ਟੂਰਨਾਮੈਂਟ ਵਿਚ ਭਾਰਤ ਦੀ ਮੁਹਿੰਮ ਵੀ ਖਤਮ ਹੋ ਗਈ।
ਹਾਰ ਤੋਂ ਬਾਅਦ ਚਿਰਾਗ ਨੇ ਕਿਹਾ, ‘‘ਅਸੀਂ ਲੈਅ ਨਹੀਂ ਹਾਸਲ ਕਰ ਸਕੇ। ਅਸੀਂ (ਤੀਜੇ ਸੈੱਟ ਵਿਚ) ਆਸਾਨ ਅੰਕ ਗਵਾ ਦਿੱਤੇ। ਸਾਨੂੰ ਥੋੜ੍ਹੀ ਹੋਰ ਸਮਝਦਾਰੀ ਦਿਖਾਉਣੀ ਚਾਹੀਦੀ ਸੀ ਪਰ ਇਸ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਤੀਜੇ ਸੈੱਟ ਦੀ ਸ਼ੁਰੂਆਤ ਤੋਂ ਹੀ ਚੰਗੀ ਸਰਵਿਸ ਕੀਤੀ। ਅਸੀਂ ਫਾਈਨਲ ਵਿਚ ਨਹੀਂ ਪਹੁੰਚ ਸਕੇ ਪਰ ਕੁੱਲ ਮਿਲਾ ਕੇ ਇਹ ਟੂਰਨਾਮੈਂਟ ਸਾਡੇ ਲਈ ਚੰਗਾ ਰਿਹਾ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਯੁਸ਼ ਬਾਦੋਨੀ ਦੇ ਧਮਾਕੇਦਾਰ ਦੋਹਰੇ ਸੈਂਕੜੇ ਦੀ ਬਦੌਲਤ ਦਲੀਪ ਟਰਾਫ਼ੀ ਦੇ ਸੈਮੀਫਾਈਨਲ 'ਚ ਪਹੁੰਚਿਆ ਉੱਤਰ ਖੇਤਰ
NEXT STORY