ਨਵੀਂ ਦਿੱਲੀ— ਅਖਿਲ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਅਨੁਸ਼ਾਸਨੀ ਕਮੇਟੀ ਨੇ ਵੀਰਵਾਰ ਨੂੰ ਪੰਜ ਆਈ ਲੀਗ ਕਲੱਬਾਂ 'ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਦਕਿ ਈਸਟ ਬੰਗਾਲ ਨੂੰ ਮਾਰਚ-ਅਪ੍ਰੈਲ 'ਚ ਸੁਪਰ ਕੱਪ ਤੋਂ ਨਾਂ ਬਾਹਰ ਲੈਣ ਦੇ ਲਈ ਪੰਜ ਲੱਖ ਰੁਪਏ ਦੇਣ ਨੂੰ ਕਿਹਾ ਗਿਆ। ਇਨ੍ਹਾਂ ਪੰਜ ਕਲੱਬਾਂ 'ਚ ਸਾਬਕਾ ਚੈਂਪੀਅਨ ਏਜਲ ਐੱਫ. ਸੀ. ਤੇ ਮਿਨਰਵਾ ਪੰਜਾਬ ਐੱਫ. ਸੀ. ਦੇ ਇਲਾਵਾ ਚਰਚਿਲ ਬ੍ਰਦਰਸ, ਗੋਕੁਲਮ ਕੇਰਲਾ ਐੱਫ. ਸੀ. ਤੇ ਨੇਰੋਕਾ ਐੱਫ. ਸੀ. ਹੋਰ ਕਲੱਬ ਹੈ ਜਿਨ੍ਹਾਂ 'ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਕਮੇਟੀ ਨੇ ਮੋਹਨ ਬਾਗਾਨ ਦੇ ਵਿਰੁੱਧ ਕੋਈ ਫੈਸਲਾ ਨਹੀਂ ਦਿੱਤਾ ਤੇ ਇਸ ਮਾਮਲੇ ਨੂੰ ਮੱਧਸਥਤਾ ਦੇ ਲਈ ਭੇਜਿਆ ਗਿਆ ਕਿਉਂਕਿ ਕੋਲਕਾਤਾ ਦੀ ਟੀਮ ਨੇ ਭਾਗੀਦਾਰੀ ਦੇ ਲਈ ਦਸਤਖਤ ਨਹੀਂ ਕੀਤੇ ਸਨ। ਆਈ ਲੀਗ ਤੇ ਆਈ. ਐੱਸ. ਐੱਲ. ਟੀਮਾਂ ਦੇ ਵਿਚ ਆਯੋਜਿਤ ਪ੍ਰੀਮੀਅਰ ਨਾਕਆਊਟ ਕਲੱਬ ਟੂਰਨਾਮੈਂਟ ਦਾ ਇਹ ਸੈਸ਼ਨ ਬਹੁਤ ਖਰਾਬ ਰਿਹਾ ਜਿਸ 'ਚ ਸੱਤ ਕਲੱਬਾਂ- ਮਿਨਰਵਾ ਪੰਜਾਬ ਐੱਫ. ਸੀ., ਈਸਟ ਬੰਗਾਲ, ਮੋਹਨ ਬਾਗਾਨ, ਚਰਚਿਲ ਬ੍ਰਦਰਸ, ਨੇਰੋਕਾ ਐੱਫ. ਸੀ., ਗੋਕੁਲਮ ਕੇਰਲਾ ਐੱਫ. ਸੀ. ਤੇ ਏਜਲ ਐੱਫ. ਸੀ.- ਨੇ ਟੂਰਨਾਮੈਂਟ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ।
ਵੋਕਸ ਨੇ ਵਿਸ਼ਵ ਕੱਪ 'ਚ ਗੇਂਦਬਾਜ਼ਾਂ ਨੂੰ ਹਮਲਾਵਰ ਹੋਣ ਦੀ ਦਿੱਤੀ ਸਲਾਹ
NEXT STORY