ਸਪੋਰਟਸ ਡੈਸਕ— ਪੰਜ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀਆਂ ਨੇ ਕਨਾਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਦਾਖਲ ਕਰ ਲਿਆ ਹੈ। ਤੀਜੀ ਸੀਡ ਐੱਚ. ਐੱਸ ਪ੍ਰਣਏ, ਛੇਵੀਂ ਸੀਡ ਪਰੁਪੱਲੀ ਕਸ਼ਿਅਪ, ਨੌਜਵਾਨ ਖਿਡਾਰੀ ਲਕਸ਼ਿਅ ਸੇਨ, ਅਜੇ ਜੈਰਾਮ ਤੇ ਸੌਰਭ ਵਰਮਾ ਨੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਪ੍ਰਣਏ ਤੇ ਕਸ਼ਿਅਪ ਨੂੰ ਪਹਿਲੇ ਰਾਊਡ 'ਚ ਬਾਈ ਮਿਲੀ ਤੇ ਉਹ ਦੂਜੇ ਦੌਰ 'ਚ ਪਹੁੰਚ ਗਏ। ਸੌਰਭ ਵਰਮਾ ਨੇ ਕਨਾਡਾ ਦੇ ਐਂਟੋਨਓ ਲਈ ਨੂੰ 30 ਮਿੰਟ 'ਚ 21-18, 21-13 ਤੋਂ, ਲਕਸ਼ਿਅ ਸੇਨ ਨੇ ਇੰਗਲੈਂਡ ਦੇ ਚੁਨ ਕਾਰ ਲੁੰਗ ਨੂੰ ਸਿਰਫ 16 ਮਿੰਟ 'ਚ 21-7, 21-8 ਨਾਲ ਤੇ ਜੈਰਾਮ ਨੇ ਕਨਾਡਾ ਦੇ ਹੁਆਂਗ ਗਓਜਿੰਗ ਨੂੰ 54 ਮਿੰਟ 'ਚ 21-15, 20-22, 21-15 ਨਾਲ ਹਰਾਇਆ।
ਦੂਜੇ ਦੌਰ 'ਚ ਕਸ਼ਿਅਪ ਦਾ ਮੁਕਾਬਲਾ ਫ਼ਰਾਂਸ ਦੇ ਲੁਕਾਸ ਕੋਰਵੀ, ਪ੍ਰਣਏ ਦਾ ਮੁਕਾਬਲਾ ਜਾਪਾਨ ਦੇ ਕੋਕੀ ਵਤਾਨਬੇ, ਸੌਰਭ ਦਾ ਮੁਮੁਕਾਬਲਾ ਕਨਾਡਾ ਦੇ ਬੀ. ਆਰ ਸੰਕੀਰਥ, ਜੈਰਾਮ ਦਾ ਮੁਕਾਬਲਾ ਪੰਜਵੀਂ ਸੀਡ ਇੰਗਲੈਂਡ ਦੇ ਰਾਜੀਵ ਓਸਫ ਨਾਲ ਤੇ ਲਕਸ਼ ਦਾ ਮੁਕਾਬਲਾ ਚੀਨ ਦੇ ਵੇਂਗ ਹੋਂਗ ਯਾਂਗ ਨਾਲ ਹੋਵੇਗਾ।
ਮੈਚ ਜਿੱਤਣ ਤੋਂ ਬਾਅਦ ਕੋਚ ਸ਼੍ਰੀਧਰ ਨੇ ਕਿਹਾ, ਪੰਤ ਨੂੰ ਆਪਣੀ ਫੀਲਡਿੰਗ 'ਚ ਕਰਨਾ ਹੋਵੇਗਾ ਸੁਧਾਰ
NEXT STORY