ਮਿਲਾਨ- ਲੋਤਾਰੋ ਮਾਰਟੀਨੇਜ਼ ਨੇ ਸੱਟ ਤੋਂ ਉੱਭਰ ਕੇ ਵਾਪਸੀ ਕਰਦੇ ਹੋਏ ਦੋ ਗੋਲ ਕੀਤੇ ਜਿਸ ਨਾਲ ਇੰਟਰ ਮਿਲਾਨ ਨੇ ਰੋਮਾ ਨੂੰ 5-2 ਨਾਲ ਹਰਾ ਕੇ ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ’ਚ ਖਿਤਾਬ ਜਿੱਤਣ ਦੀ ਆਪਣੀ ਉਮੀਦ ਨੂੰ ਮਜ਼ਬੂਤ ਕਰ ਦਿੱਤਾ। ਇੰਟਰ ਮਿਲਾਨ ਨੇ ਇਸ ਜਿੱਤ ਨਾਲ ਪ੍ਰਤੀਯੋਗਿਤਾ ’ਚ ਪਿਛਲੇ 4 ਮੈਚਾਂ ’ਚ ਜਿੱਤ ਹਾਸਲ ਨਾ ਕਰਨ ਦਾ ਸਿਲਸਿਲਾ ਵੀ ਖਤਮ ਕਰ ਦਿੱਤਾ।
ਸੈਨ ਸਿਰੋ ਸਟੇਡੀਅਮ ’ਚ ਮਾਰਟੀਨੇਜ਼ ਨੇ ਦੂਜੇ ਤੇ 52ਵੇਂ ਮਿੰਟ ’ਚ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਹਾਕਾਨ ਚਾਲਹਾਨੋਗਲੂ, ਮਾਰਕਸ ਥੁਰਮ ਤੇ ਨਿਕੋਲੋ ਬਰੇਲਾ ਨੇ ਵੀ ਇੰਟਰ ਮਿਲਾਨ ਲਈ ਗੋਲ ਕੀਤੇ। ਰੋਮਾ ਲਈ ਜਿਆਨਲੁਕਾ ਮੈਨਸਿਨੀ ਤੇ ਲੋਰੇਂਜੋ ਪੇਲੇਗ੍ਰਿਨੀ ਨੇ ਗੋਲ ਕੀਤੇ। ਇਸ ਜਿੱਤ ਨਾਲ ਇੰਟਰ ਮਿਲਾਨ ਦੇ 31 ਮੈਚ ’ਚੋਂ 72 ਅੰਕ ਹੋ ਗਏ ਹਨ ਤੇ ਉਸ ਨੇ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਉਹ ਹੁਣ ਦੂਜੇ ਨੰਬਰ ’ਤੇ ਕਾਬਜ਼ ਏ.ਸੀ. ਮਿਲਾਨ ਤੋਂ 9 ਅੰਕ ਤੇ ਮੌਜੂਦਾ ਚੈਂਪੀਅਨ ਨੇਪੋਲੀ ਤੋਂ 10 ਅੰਕ ਅੱਗੇ ਹੈ।
RR vs MI: ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY