ਪੈਰਿਸ— ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਕਲੱਬ ਦੇ ਬ੍ਰਾਜ਼ੀਲੀ ਸਟਾਰ ਨੇਮਾਰ 'ਤੇ ਫ੍ਰੈਂਚ ਕੱਪ ਦੇ ਸਨਮਾਨ ਸਮਾਰੋਹ ਦੌਰਾਨ ਇਕ ਪ੍ਰਸ਼ੰਸਕ ਨਾਲ ਝਗੜਾ ਕਰਨ ਕਾਰਣ ਫ੍ਰੈਂਚ ਫੁੱਟਬਾਲ ਸੰਘ ਨੇ ਉਸ 'ਤੇ ਤਿੰਨ ਮੈਚਾਂ ਦੀ ਪਾਬੰਦੀ ਲਾ ਦਿੱਤੀ ਹੈ। 27 ਅਪ੍ਰੈਲ ਨੂੰ ਫ੍ਰੈਂਚ ਕੱਪ ਦੇ ਫਾਈਨਲ ਮੁਕਾਬਲੇ ਵਿਚ ਪੀ. ਐੱਸ. ਜੀ. ਨੂੰ ਰੇਨੇਜ ਤੋਂ ਪੈਨਲਟੀ ਸ਼ੂਟਆਊਟ ਵਿਚ ਹਾਰ ਝੱਲਣੀ ਪਈ ਸੀ। ਨੇਮਾਰ ਸਨਮਾਨ ਸਮਾਰੋਹ ਦੌਰਾਨ ਜਦੋਂ ਮੈਡਲ ਲੈਣ ਲਈ ਜਾ ਰਿਹਾ ਸੀ ਤਦ ਉਸ ਨੇ ਇਕ ਪ੍ਰਸ਼ੰਸਕ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ ਸੀ। ਨੇਮਾਰ ਇਸ ਤੋਂ ਪਹਿਲਾਂ ਯੂਏਫਾ ਲੀਗ ਵਿਚ ਰੈਫਰੀ ਨੂੰ ਅਪਸ਼ਬਦ ਕਹਿਣ ਕਾਰਣ ਤਿੰਨ ਮੈਚਾਂ ਦੀ ਪਾਬੰਦੀ ਝੱਲ ਚੁੱਕਾ ਹੈ। ਫ੍ਰੈਂਚ ਮੀਡੀਆ ਅਨੁਸਾਰ ਉਸ ਨੇ ਯੂਰਪੀਅਨ ਫੁੱਟਬਾਲ ਕਮੇਟੀ ਦੇ ਫੈਸਲੇ ਵਿਰੁੱਧ ਅਪੀਲ ਕੀਤੀ ਹੈ।
ਦੱ. ਕੋਰੀਆ ਦੌਰੇ ਲਈ 18 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ
NEXT STORY