ਜਲੰਧਰ— ਭਾਰਤੀ ਫੁੱਟਬਾਲ ਜਗਤ ਦੇ ਅਨੁਭਵੀ ਆਰ ਧਨਰਾਜਨ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਧਨਰਾਜਨ ਨੂੰ ਮੈਚ ਦੇ ਦੌਰਾਨ ਦਿਲ ਦਾ ਦੌਰਾ ਪਿਆ ਤੇ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਧਨਰਾਜਨ ਨੂੰ ਸਟ੍ਰੈਚਰ 'ਤੇ ਪਾ ਕੇ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਪਰ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਡਿਫੇਂਡਰ ਦੇ ਰੂਪ 'ਚ ਆਪਣੀ ਪਹਿਚਾਣ ਬਣਾਉਣ ਵਾਲੇ ਧਨਰਾਜਨ ਨੂੰ ਧਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਐਤਵਾਰ ਨੂੰ ਮੈਚ ਦੇ ਦੌਰਾਨ 27ਵੇਂ ਮਿੰਟ 'ਚ ਉਹ ਬੇਹੋਸ਼ ਹੋ ਕੇ ਮੈਦਾਨ 'ਤੇ ਡਿੱਗ ਗਏ ਸਨ। ਇਸ ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਹ ਪਹਿਲਾਂ ਹੀ ਦਮ ਤੋੜ ਚੁੱਕਿਆ ਸੀ। ਧਨਰਾਜਨ ਭਾਰਤ ਦੇ ਸਭ ਤੋਂ ਪੁਰਾਣੇ ਫੁੱਟਬਾਲ ਕਲੱਬ ਮੋਹਨ ਬਾਗਾਨ ਦੇ ਲਈ ਵੀ ਖੇਡ ਚੁੱਕੇ ਸਨ। ਧਨਰਾਜਨ ਦੀ ਮੌਤ ਦੀ ਖਬਰ ਤੋਂ ਬਾਅਦ ਹੀ ਫੁੱਟਬਾਲ ਪ੍ਰਸ਼ੰਸਕ ਬਹੁਤ ਦੁਖੀ ਹਨ।
ਕ੍ਰਿਕਟ ਟੈਸਟ ਰੈਂਕਿੰਗ : 2019 'ਚ 274 ਦਿਨ ਨੰਬਰ-1 ਰਹੇ ਵਿਰਾਟ ਕੋਹਲੀ
NEXT STORY