ਨਵੀਂ ਦਿੱਲੀ— ਦੱਖਣੀ ਕੋਰੀਆ 'ਚ ਕੇ-ਲੀਗ ਦੀ ਸ਼ੁਰੂਆਤ ਹੋ ਗਈ ਹੈ। ਕੋਰੋਨਾ ਵਾਇਰਸ ਦੇ ਵਿਚ ਸ਼ੁਰੂ ਹੋਣ ਵਾਲਾ ਇਹ ਪਹਿਲਾ ਫੁੱਟਬਾਲ ਟੂਰਨਾਮੈਂਟ ਹੈ। ਖਾਲੀ ਸਟੇਡੀਅਮ 'ਚ ਖੇਡੇ ਗਏ ਸੀਜ਼ਨ ਦੇ ਪਹਿਲੇ ਮੈਚ 'ਚ ਮੌਜੂਦ ਚੈਂਪੀਅਨ ਜਿਯੋਨਬੁਕ ਮੋਟਰਸ ਨੇ ਸੁਵਾਨ ਬਲੂਵਿੰਗਸ ਨੂੰ 1-0 ਨਾਲ ਹਰਾ ਦਿੱਤਾ। ਕੇ-ਲੀਗ ਦੇ ਇਸ ਸੀਜ਼ਨ ਦਾ ਪਹਿਲਾ ਗੋਲ ਜਿਯੋਨਬੁਕ ਮੋਟਰਸ ਦੇ ਲਈ ਲੀ ਡੋਂਗ-ਗੂਕ ਨੇ ਕੀਤਾ। ਇਹ ਸਫਲਤਾ ਉਸ ਨੇ ਮੈਚ ਦੇ 83ਵੇਂ ਮਿੰਟ 'ਚ ਹਾਸਲ ਕੀਤੀ। ਮੈਚ 'ਚ ਸਭ ਤੋਂ 59 ਫੀਸਦੀ ਪਜੇਸ਼ਨ ਸੁਵਾਨ ਦੇ ਕੋਲ ਰਹੀ ਪਰ ਟੀਮ ਦਾ ਕੋਈ ਵੀ ਖਿਡਾਰੀ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਇਹ ਮੁਕਾਬਲਾ ਜਿਯੋਨਜੂ ਸਟੇਡੀਅਮ 'ਚ ਹੋਇਆ। 2002 'ਚ ਜਦੋ ਕੋਰੀਆ ਤੇ ਜਾਪਾਨ ਨੇ ਸੰਯੁਕਤ ਰੂਪ ਨਾਲ ਫੁੱਟਬਾਲ ਵਿਸ਼ਵ ਕੱਪ ਦੀ ਮੇਜਬਾਨੀ ਕੀਤੀ ਤਾਂ ਇਸ ਸ਼ਹਿਰ 'ਚ ਮੁਕਾਬਲਾ ਹੋਇਆ ਸੀ। ਤਿੰਨ ਦਿਨ ਪਹਿਲਾਂ ਹੀ ਦੇਸ਼ 'ਚ ਪ੍ਰੋਫੈਸ਼ਨਲ ਬੇਸਬਾਲ ਲੀਗ ਸ਼ੁਰੂ ਹੋਈ ਹੈ।


ਇੰਗਲੈਂਡ ਦੇ ਖਿਡਾਰੀ ਨੇ ਕਿਹਾ- ਦੋ ਜਾਂ ਤਿੰਨ ਸਾਲ 'ਚ ਖਤਮ ਹੋ ਜਾਵੇਗਾ ਇੰਟਰਨੈਸ਼ਨਲ ਕਰੀਅਰ
NEXT STORY