ਨਵੀਂ ਦਿੱਲੀ— ਵੀਅਤਨਾਮ ਨੇ ਭਾਰਤੀ ਮਹਿਲਾ ਟੀਮ ਨੂੰ ਹਨੋਈ ਵਿਚ ਖੇਡੇ ਗਏ ਪਹਿਲੇ ਫੀਫਾ ਦੋਸਤਾਨਾ ਮੈਚ 'ਚ 3-0 ਨਾਲ ਹਰਾਇਆ। ਥੀ ਨਿਹੂੰਗ (8ਵੇਂ ਮਿੰਟ), ਥੀ ਵਾਨ (82ਵੇਂ ਮਿੰਟ) ਤੇ ਥੀ ਥੂਏ ਹਾਂਗ (89ਵੇਂ ਮਿੰਟ) ਦੇ ਗੋਲ ਨਾਲ ਵੀਅਤਨਾਮ ਨੇ ਆਸਾਨ ਜਿੱਤ ਦਰਜ ਕੀਤੀ। ਅਦਿਤੀ ਚੌਹਾਨ ਨੇ ਮੈਚ ਦੇ 12ਵੇਂ ਮਿੰਟ ਵਿਚ ਸ਼ਾਨਦਾਰ ਬਚਾਅ ਕਰ ਕੇ ਵੀਅਤਨਾਮ ਦੀ ਬੜ੍ਹਤ ਨੂੰ ਦੁੱਗਣਾ ਕਰਨ ਤੋਂ ਰੋਕਿਆ। ਪਹਿਲੇ ਹਾਫ ਦੇ 30ਵੇਂ ਮਿੰਟ 'ਚ ਬਾਲਾ ਦੇਵੀ ਨੇ ਸ਼ਾਨਦਾਰ ਕੋਸ਼ਿਸ਼ ਕੀਤੀ ਪਰ ਗੇਂਦ ਗੋਲਪੋਸਟ ਕੋਲ ਨਿਕਲ ਗਈ।
ਪੇਲੇ ਦਾ ਬੇਟਾ ਬਣਿਆ ਸਾਂਤੋਸ ਯੂਥ ਕਲੱਬ ਦਾ ਡਾਇਰੈਕਟਰ
NEXT STORY