ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਐੱਫ. ਸੀ. ਨੇ ਦਿੱਲੀ ਸਾਕਰ ਐਸੋਸੀਏਸ਼ਨ (ਫੁੱਟਬਾਲ ਦਿੱਲੀ) ਦੀ ਸਾਲਾਨਾ ਫੁੱਟਬਾਲ ਲੀਗ ਚੈਂਪੀਅਨਸ਼ਿਪ ਦੇ ਗਰੁਪ ਇਕ ਸੁਪਰ ਲੀਗ ਮੁਕਾਬਲੇ ਵਿਚ ਫ੍ਰੈਂਡਸ ਯੂਨਾਈਟਿਡ ਐੱਫ. ਸੀ. ਨੂੰ ਮੰਗਲਵਾਰ ਨੂੰ ਇਕ ਪਾਸੜ ਹਾਰ ਦਿੰਦਿਆਂ 3-0 ਨਾਲ ਮੁਕਾਬਲਾ ਜਿੱਤ ਲਿਆ। ਦਿੱਲੀ ਦੇ ਅੰਬੇਦਕਰ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਨੈਸ਼ਨਲ ਨੇ 33ਵੇਂ ਮਿੰਟ ਵਿਚ ਤੁਸ਼ਾਰ ਦੇ ਗੋਲ ਨਾਲ 1-0 ਦੀ ਬੜ੍ਹਤ ਲਈ ਜਿਸਦੇ 3 ਮਿੰਟ ਬਾਅਦ ਹੀ ਤੁਸ਼ਾਰ ਨੇ ਬੜ੍ਹਤ ਨੂੰ 2-0 ਕਰ ਦਿੱਤਾ ਸੀ। ਮੁਕਾਬਲੇ ਦਾ ਆਖਰੀ ਗੋਲ ਵਰਿੰਦਰ ਨੇ 88ਵੇਂ ਮਿੰਟ 'ਚ ਕੀਤਾ।
ਇਸ ਜਿੱਤ ਦੇ ਨਾਲ ਨੈਸ਼ਨਲ ਦੇ 3 ਮੈਚਾਂ ਵਿਚ 6 ਅੰਕ ਹੋ ਗਏ ਹਨ ਜਦਕਿ ਯੂਨਾਈਟਿਡ ਦੇ 3 ਮੁਕਾਬਲਿਆਂ ਵਿਚ ਸਿਰਫ 2 ਅੰਕ ਹਨ। ਮੁਕਾਬਲੇ ਵਿਚ ਯੂਨਾਈਟਿਡ ਨੂੰ ਹਾਲਾਂਕਿ ਕਿ ਪੈਨਲਟੀ ਵੀ ਮਿਲੀ ਸੀ ਪਰ ਉਹ ਉਸ ਨੂੰ ਗੋਲ ਵਿਚ ਬਦਲਣ ਤੋਂ ਖੁੰਝ ਗਏ। ਫੀਫਾ ਰੈਫਰੀ ਰਾਹੁਲ ਗੁਪਤਾ ਨੇ ਮੁਕਾਬਲੇ ਦੌਰਾਨ ਯੂਨਾਈਟਿਡ ਦੇ ਅਜੇ ਅਤੇ ਨੈਸ਼ਨਲ ਦੇ ਸੁਮਿਤ ਨੂੰ ਆਪਸ ਵਿਚ ਝਗੜੇ ਕਾਰਨ ਬਾਹਰ ਕਰ ਦਿੱਤਾ।
ਭਾਰਤੀ ਟੀਮ ਦੇ ਇਸ ਖਿਡਾਰੀ ਨੇ ਕੋਹਲੀ, ਧੋਨੀ ਤੇ ਰੋਹਿਤ ਬਾਰੇ ਕਹੀ ਇਹ ਵੱਡੀ ਗੱਲ
NEXT STORY