ਬ੍ਰਾਸੀਲੀਆ— ਫ਼ੁੱਟਬਾਲ ਵਰਲਡ ਕੱਪ 2014 ਦੇ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਬ੍ਰਾਜ਼ੀਲ ਦੇ ਇਕ ਸਟੇਡੀਅਮ ’ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਅੱਗ ਦਾ ਧੂਆਂ ਸਾਹ ਦੇ ਅੰਦਰ ਜਾਣ ਨਾਲ ਕੁਝ ਲੋਕ ਬੀਮਾਰ ਵੀ ਹੋ ਗਏ। ਫ਼ਾਇਰ ਬਿ੍ਰਗੇਡ ਮੁਤਾਬਕ ਉੱਤਰ-ਪੂਰਬੀ ਸ਼ਹਿਰ ਫ਼ੋਰਟਾਲੇਜਾ ਦੇ ਕਾਸਟੇਲਾਓ ਐਰੇਨਾ ’ਚ ਅੱਗ ਸ਼ਾਇਦ ਬ੍ਰਾਡਕਾਸਟ ਖੇਤਰ ’ਚ ਸ਼ਾਰਟ ਸਰਕਟ ਕਾਰਨ ਲੱਗੀ। ਫ਼ਾਇਰ ਬਿ੍ਰਗੇਡ ਦੇ ਬੁਲਾਰੇ ਕਰਨਲ ਆਸਕਰ ਨੇਟੋ ਨੇ ਹਾਲਾਂਕਿ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟਿਸ਼ ਬਾਕਸਰ ਕਿਸਾਨ ਅੰਦੋਲਨ ਦੇ ਹੱਕ 'ਚ ਨਿੱਤਰਿਆ, ਟਵੀਟ ਕਰ ਸਾਂਝੀ ਕੀਤੀ ਇਹ ਤਸਵੀਰ
NEXT STORY