ਸਪੋਰਸਟ ਡੈਸਕ— ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਵਿਕਰਮ ਰਾਠੌਰ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਬੱਲੇਬਾਜ਼ੀ ਕੋਚ ਦੇ ਰੂਪ ਚ ਨਿਯੁਕਤ ਕੀਤਾ ਗਿਆ ਹੈ। ਭਾਰਤ ਲਈ 6 ਟੈਸਟ ਤੇ 7 ਵਨ-ਡੇ ਮੈਚ ਖੇਡ ਚੁੱਕੇ ਰਾਠੌਰ ਸਾਬਕਾ ਚੋਣਕਰਤਾ ਵੀ ਰਹਿ ਚੁੱਕੇ ਹਨ। ਉਹ ਜਲਦ ਹੀ ਐੱਮ. ਸੀ. ਏ ਦੇ ਨਵੇਂ ਪ੍ਰਮੁੱਖ ਰਾਹੁਲ ਦ੍ਰਾਵਿੜ ਦੇ ਨਾਲ ਜੁੱੜ ਕੇ ਆਪਣਾ ਕਮ ਸ਼ੁਰੂ ਕਰ ਸਕਦੇ ਹਨ। ਸੀ. ਓ. ਏ ਨੇ ਹੀ ਉਨ੍ਹਾਂ ਦੀ ਚੋਣ ਕੀਤੀ ਹੈ।
ਵਿਕਰਮ ਰਾਠੌਰ ਨੂੰ ਇਸ ਸਾਲ ਫਰਵਰੀ 'ਚ ਭਾਰਤ ਏ ਅਤੇ ਅੰਡਰ-19 ਟੀਮਾਂ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੂੰ ਸੀ. ਓ. ਏ ਦੇ ਅਹੁੱਦੇ ਤੋਂ ਇਸਤੀਫਾ ਦੇਣ ਨੂੰ ਕਹਿ ਦਿੱਤਾ ਸੀ। ਮਈ 'ਚ ਉਨ੍ਹਾਂ ਨੂੰ ਇੰਡੀਆ ਏ ਦਾ ਮੁੱਖ ਕੋਚ ਵੀ ਬਣਾਇਆ ਗਿਆ ਸੀ। ਇਸ ਵਾਰ ਵੀ ਉਨ੍ਹਾਂ ਨੂੰ ਜਲਦ ਹੀ ਅਸਤੀਫਾ ਮੰਗ ਲਿਆ ਗਿਆ ਸੀ। ਇਨ੍ਹਾਂ ਦੋਨਾਂ ਅਸਤੀਫਿਆਂ ਦੀ ਵਜ੍ਹਾ ਹਿੱਤਾਂ ਦਾ ਟਕਰਾਓ ਹੋਣਾ ਸੀ। ਦੋਨਾਂ ਮੌਕਿਆਂ 'ਤੇ ਸੀ. ਓ. ਏ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਖਾਰਿਜ ਕਰ ਦਿੱਤਾ ਸੀ।
ਬੀ. ਸੀ. ਸੀ. ਆਈ. ਅਧਿਕਾਰੀ ਨੇ ਦਿੱਤਾ ਬਿਆਨ
ਬੀ. ਸੀ. ਸੀ. ਆਈ ਦੇ ਵੱਲੋਂ ਸੀ. ਓ. ਏ ਵਲੋਂ ਵਿਕਰਮ ਰਾਠੌਰ ਦੀ ਨਿਯੁਕਤੀ 'ਤੇ ਬਿਆਨ ਆਇਆ ਹੈ। ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਕੁਝ ਸਾਲ ਪਹਿਲਾਂ, ਬੀ. ਸੀ. ਸੀ. ਆਈ. ਦੁਆਰਾ ਨਿਯੁਕਤ ਦੋ ਮੈਂਮਬਰੀ ਟੀਮ ਸੀ, ਜੋ ਐੱਨ. ਸੀ. ਏ. ਤੇ ਉਨ੍ਹਾਂ ਦੇ ਕੰਮ ਕਾਜ ਨਾਲ ਜੁੜੇ ਕੁਝ ਮਾਮਲਿਆਂ ਦੀ ਜਾਂਚ ਕਰਦੀ ਸੀ। ਰਾਕੇਸ਼ ਪਾਰੇਖ ਤੇ ਸੁਨੀਲ ਦੇਵ ਉਸ ਜਾਂਚ ਕਮੇਟੀ ਦਾ ਹਿੱਸਾ ਸਨ। ਉਹ ਰਿਪੋਰਟ ਅਜੇ ਵੀ ਬੀ. ਸੀ. ਸੀ. ਆਈ ਕੋਲ ਹੈ। ਮੇਰਾ ਸਵਾਲ ਇਹ ਹੈ ਕਿ ਕੀ ਸੀ. ਓ. ਏ ਨੇ ਇਸ ਨਿਯੁਕਤੀ ਤੋਂ ਪਹਿਲਾਂ ਉਸ ਰਿਪੋਰਟ ਦਾ ਅਧਿਐਨ ਕੀਤਾ ਸੀ?
ਇੱਧਰ ਨੀਸ਼ਮ ਦੇ ਬੱਲੇ 'ਚੋਂ ਨਿਕਲਿਆ ਛੱਕਾ, ਉੱਧਰ ਕੋਚ ਦੀ ਹੋਈ ਮੌਤ
NEXT STORY