ਕੋਲਕਾਤਾ- ਬੰਗਾਲ ਦੇ ਸਾਬਕਾ ਕ੍ਰਿਕਟਰ ਰਵੀ ਬੈਨਰਜੀ ਦਾ ਲੰਬੀ ਬੀਮਾਰੀ ਤੋਂ ਬਾਅਦ ਇੱਥੇ ਬੁੱਧਵਾਰ ਨੂੰ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਬੰਗਾਲ ਕ੍ਰਿਕਟ ਸੰਘ ਨੇ ਇਹ ਜਾਣਕਾਰੀ ਦਿੱਤੀ। ਉਹ 72 ਸਾਲਾ ਦੇ ਸਨ। ਉਸਦੇ ਪਰਿਵਾਰ 'ਚ ਪਤਨੀ ਅਤੇ 2 ਬੇਟੇ ਹਨ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ
ਬੰਗਾਲ ਕ੍ਰਿਕਟ ਸੰਘ ਨੇ ਇਕ ਬਿਆਨ 'ਚ ਕਿਹਾ ਕਿ ਬੈਨਰਜੀ ਹਾਲ ਹੀ 'ਚ ਕੋਰੋਨਾ ਤੋਂ ਠੀਕ ਹੋ ਗਏ ਸਨ ਪਰ ਦਿਲ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਫਿਰ ਤੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਅੱਜ ਸਵੇਰੇ ਆਖਰੀ ਸਾਹ ਲਿਆ। ਕੈਬ ਪ੍ਰਧਾਨ ਅਵੀਸ਼ੇਕ ਡਾਲਮੀਆ ਨੇ ਉਸਦੇ ਦਿਹਾਂਤ 'ਤੇ ਸੋਗ ਜਤਾਉਂਦੇ ਹੋਏ ਪਰਿਵਾਰ ਨੂੰ ਸੰਘ ਵਲੋਂ ਸੋਗ ਸੰਦੇਸ਼ ਭੇਜਿਆ ਹੈ। ਬੈਨਰਜੀ 1969-70 ਤੋਂ 1974-75 ਦੇ ਵਿਚ ਬੰਗਾਲ ਦੇ ਲਈ ਪਹਿਲੇ ਦਰਜੇ ਦੇ ਮੈਚ ਖੇਡੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਸ਼ੀਲ ਦੀ ਸਪੈਸ਼ਲ ਡਾਈਟ ਤੇ ਫ਼ੂਡ ਸਪਲੀਮੈਂਟਸ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ
NEXT STORY