ਸਾਊਥੰਪਟਨ– ਇੰਗਲੈਂਡ ਦਾ ਸਾਬਕਾ ਕਪਤਾਨ ਮਾਈਕਲ ਵਾਨ ਬੱਲੇਬਾਜ਼ ਜੋ ਡੈਨਲੀ ਦੇ ਪਹਿਲੇ ਟੈਸਟ ਵਿਚ ਵੈਸਟਇੰਡੀਜ਼ ਵਿਰੁੱਧ ਖਰਾਬ ਪ੍ਰਦਰਸ਼ਨ ਤੋਂ ਨਾਖੁਸ਼ ਨਜ਼ਰ ਆਇਆ ਤੇ ਉਸਦਾ ਮੰਨਣਾ ਹੈ ਕਿ ਡੈਨਲੀ ਲਈ ਦੂਜੇ ਟੈਸਟ ਵਿਚ ਆਪਣੀ ਜਗ੍ਹਾ ਬਚਾਉਣਾ ਕਾਫੀ ਮੁਸ਼ਕਿਲ ਕੰਮ ਹੋਵੇਗਾ। ਵਾਨ ਨੇ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚ ਨਿਯਮਤ ਕਪਤਾਨ ਜੋ ਰੂਟ ਜਦੋਂ ਟੀਮ ਵਿਚ ਵਾਪਸੀ ਕਰੇਗਾ ਤਾਂ ਉਸ ਨੂੰ ਜੋ ਡੈਨਲੀ ਦੀ ਜਗ੍ਹਾ ਲੈਣੀ ਚਾਹੀਦੀ ਹੈ ਤੇ ਜੈਕ ਕ੍ਰਾਓਲੀ ਨੂੰ ਟੀਮ ਵਿਚ ਬਰਕਰਾਰ ਰੱਖਣਾ ਚਾਹੀਦਾ ਹੈ। ਰੂਟ ਆਪਣੀ ਦੂਜੀ ਸੰਤਾਨ ਦੇ ਜਨਮ ਦੇ ਕਾਰਣ ਪਹਿਲੇ ਟੈਸਟ ਵਿਚੋਂ ਬਾਹਰ ਰਿਹਾ ਸੀ ਤੇ ਉਸਦੀ ਮਾਨਚੈਸਟਰ ਵਿਚ ਹੋਣ ਵਾਲੇ ਦੂਜੇ ਟੈਸਟ ਵਿਚ ਵਾਪਸੀ ਤੈਅ ਹੈ। ਉਹ ਡੈਨਲੀ ਜਾਂ ਕ੍ਰਾਓਲੀ ਵਿਚੋਂ ਕਿਸੇ ਇਕ ਦੀ ਜਗ੍ਹਾ ਲਵੇਗਾ।
ਇੰਗਲੈਂਡ ਲਈ 51 ਟੈਸਟ ਮੈਚਾਂ ਦੀ ਕਪਤਾਨੀ ਕਰਨ ਵਾਲੇ ਵਾਨ ਨੇ ਕਿਹਾ,''ਇਹ ਕੋਈ ਚਰਚਾ ਦਾ ਵਿਸ਼ਾ ਹੀ ਨਹੀਂ ਹੈ। ਤੁਸੀਂ ਬਹਿਸ ਕਰ ਸਕਦੇ ਹੋ ਕਿ ਡੈਨਲੀ ਬਹੁਤ ਲੱਕੀ ਸੀ, ਜਿਹੜਾ 15 ਟੈਸਟ ਮੈਚ ਖੇਡਿਆ। ਇੱਥੇ ਬਹੁਤ ਸਾਰੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਸਿਰਫ 8 ਟੈਸਟ ਮੈਚ ਖੇਡ ਕੇ ਸੈਂਕੜਾ ਲਾ ਦਿੱਤਾ।'' ਵਾਨ ਨੇ ਕਿਹਾ,''ਉਸਨੇ ਮੌਕਾ ਗੁਆਇਆ ਹੈ ਤੇ ਟੀਮ ਮੈਨੇਜਮੈਂਟ ਨੂੰ ਕ੍ਰਾਓਲੀ ਦਾ ਸਾਥ ਦੇਣਾ ਪਵੇਗਾ। ਮੈਂ ਡੈਨਲੀ ਨੂੰ ਲੈ ਕੇ ਨਿਰਾਸ਼ ਹਾਂ, ਉਹ ਓਨਾ ਬਿਹਤਰ ਨਹੀਂ ਹੈ। ਇੰਗਲੈਂਡ ਨੂੰ ਡੈਨਲੀ 'ਤੇ ਫੈਸਲਾ ਲੈਣਾ ਹੈ ਤੇ ਕ੍ਰਾਓਲੀ ਨੂੰ ਟੀਮ ਵਿਚ ਜਗ੍ਹਾ ਮਿਲਣੀ ਚਾਹੀਦੀ ਹੈ।''
ਜ਼ਿਕਰਯੋਗ ਹੈ ਕਿ ਤੀਜੇ ਕ੍ਰਮ 'ਤੇ ਬੱਲੇਬਾਜ਼ੀ ਕਰਨ ਵਾਲਾ ਡੈਨਲੀ ਪਹਿਲੇ ਟੈਸਟ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਰਿਆ ਤੇ ਪਹਿਲੀ ਪਾਰੀ ਵਿਚ 18 ਤੇ ਦੂਜੀ ਪਾਰੀ ਵਿਚ 29 ਦੌੜਾਂ ਹੀ ਬਣਾ ਸਕਿਆ। ਉਹ 8 ਪਾਰੀਆਂ ਵਿਚ 40 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਿਵਚ ਅਸਫਲ ਰਿਹਾ ਹੈ। ਡੈਨਲੀ ਨੇ ਹੁਣ ਤਕ 15 ਟੈਸਟਾਂ ਵਿਚ 29.53 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਥੇ ਹੀ 22 ਸਾਲਾ ਕ੍ਰਾਓਲੀ ਨੇ ਸ਼ਨੀਵਾਰ ਨੂੰ ਐਜਿਸ ਬਾਲ ਵਿਚ ਦੂਜੀ ਪਾਰੀ ਵਿਚ ਆਪਣੇ ਪੰਜਵੇਂ ਟੈਸਟ ਵਿਚ ਦੂਜਾ ਸੈਂਕੜਾ ਲਾਉਂਦੇ ਹੋਏ 76 ਦੌੜਾਂ ਦੀ ਪਾਰੀ ਖੇਡੀ। ਕ੍ਰਾਓਲੀ ਨੇ ਇਸ ਮੁੱਦੇ 'ਤੇ ਜ਼ਿਆਦਾ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।
ਆਖਰੀ ਵਾਰ ਕਰ ਰਿਹਾ ਹਾਂ ਅਰਜੁਨ ਐਵਾਰਡ ਲਈ ਅਪਲਾਈ : ਸੇਥੂਰਮਨ
NEXT STORY