ਨਵੀਂ ਦਿੱਲੀ : 2 ਵਾਰ ਓਲੰਪਿਕ ਤਮਗਾ ਜੇਤੂ ਭਾਰਤ ਦੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ ਦਾ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਭੋਲਾ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੇ 1956 ਮੈਲਬੋਰਨ ਅਤੇ 1960 ਰੋਮ ਓਲੰਪਿਕ ਵਿਚ ਕ੍ਰਮਵਾਰ : ਸੋਨ ਅਤੇ ਚਾਂਦੀ ਤਮਗੇ ਜਿੱਤੇ ਸੀ। ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਉਹ ਆਈ. ਐੱਚ. ਐੱਫ. ਦੀ ਚੋਣ ਕਮੇਟੀ ਦੇ ਮੈਂਬਰ ਰਹੇ। ਉਹ ਐੱਫ. ਆਈ. ਐੱਚ. ਦੇ ਕੌਮਾਂਤਰੀ ਅੰਪਾਇਰ, ਭਾਰਤੀ ਹਾਕੀ ਟੀਮ ਦੇ ਮੈਨੇਜਰ, ਟੀਵੀ ਕੁਮੈਂਟੇਟਰ ਅਤੇ ਓਲੰਪਿਕ ਖੇਡਾਂ ਵਿਚ ਸਰਕਾਰੀ ਨਿਗਰਾਨ ਵੀ ਰਹੇ। ਉਨ੍ਹਾਂ ਨੇ 1954 ਤੋਂ 60 ਤੱਕ ਭਾਰਤੀ ਹਵਾਈ ਫੌਜ ਅਤੇ ਫੌਜ ਦੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਫੌਜ ਦੇ ਵੱਖ ਵਿਭਾਗਾਂ ਦੇ ਵਿਚਾਲੇ ਹੋਈ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੀ ਟੀਮ 3 ਵਾਰ ਜੇਤੂ ਰਹੀ ਅਤੇ 2 ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ 2000 ਵਿਚ ਅਰਜੁਨ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਕਮਲਾ ਭੋਲਾ, 3 ਬੇਟੀਆਂ ਅਤੇ 3 ਨਾਤੀਆਂ ਹਨ।
11 ਸਾਲ ਬਾਅਦ ਪਛਤਾਏ ਭੱਜੀ, ਕਿਹਾ-ਨਹੀਂ ਮਾਰਨਾ ਚਾਹੀਦਾ ਸੀ ਸ਼੍ਰੀਸੰਤ ਦੇ ਥੱਪੜ
NEXT STORY