ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਟੈਸਟ ਕ੍ਰਿਕਟਰ ਖਾਲਿਦ ਵਜੀਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸੀ। ਭਾਰਤ ਦੇ ਸਾਬਕਾ ਟੈਸਟ ਕ੍ਰਿਕਟਰ ਸਯੱਦ ਵਜੀਰ ਅਲੀ ਦੇ ਪੁੱਤਰ ਖਾਲਿਦ ਵਜੀਰ ਨ 1954 ਵਿਚ ਪਾਕਿਸਤਾਨ ਵੱਲੋਂ 2 ਟੈਸਟ ਖੇਡੇ ਸੀ। ਉਸ ਨੇ ਆਪਣਾ ਡੈਬਿਊ 1954 ਵਿਚ ਲਾਰਡਸ ਮੈਦਾਨ ਵਿਚ ਇੰਗਲੈੰਡ ਖ਼ਿਲਾਫ਼ ਕੀਤਾ ਸੀ। ਉਸ ਦਾ ਜਨਮ ਜਲੰਧਰ ਵਿਚ 1936 ਵਿਚ ਹੋਇਆ ਸੀ ਤੇ ਉਸ ਨੇ ਆਪਣਾ ਆਖਰੀ ਸਾਹ ਚੈਸਟਰ ਵਿਚ ਲਿਆ।

ਖਾਲਿਦ ਨੇ 2 ਮੈਚਾਂ ਵਿਚ ਸਿਰਫ 14 ਦੌੜਾਂ ਬਣਾਈਆਂਸੀ। ਉਹ 18 ਫਰਸਟ ਕਲਾਸ ਮੈਚਾਂ ਵਿਚ ਖੇਡੇ ਸੀ, ਜਿਸ ਵਿਚ ਉਸ ਨੇ 271 ਦੌੜਾਂ ਬਣਾਈਆਂਸੀ ਤੇ 14 ਵਿਕਟਾਂ ਲਈਆਂ ਸੀ। ਉਸ ਨੇ 2 ਫਰਸਟ ਕਲਾਸ ਮੈਚਾਂ ਤੋਂ ਬਾਅਦ ਪਾਕਿਸਤਾਨ ਦੀ ਟੀਮ ਵਿਚ ਚੁਣ ਲਿਆ ਗਿਆ ਸੀ ਪਰ ਉਸ ਦੌਰ ਤੋਂ ਬਾਅਦ ਉਹ ਫਿਰ ਫਰਸਟ ਕਲਾਸ ਵਿਚ ਨਹੀਂ ਖੇਡ ਸਕੇ ਤੇ ਉਸ ਦਾ ਕਰੀਅਰ ਸਿਰਫ 19 ਸਾਲ ਦੀ ਉਮਰ ਵਿਚ ਹੀ ਖਤਮ ਹੋ ਗਿਆ।
ਕੋਰੋਨਾ ਵਿਚਾਲੇ ECB ਨੇ ਕੀਤਾ ਵੱਡਾ ਐਲਾਨ, ਕਾਊਂਟੀ ਚੈਂਪੀਅਨਸ਼ਿਪ 'ਤੇ ਲਿਆ ਇਹ ਫੈਸਲਾ
NEXT STORY