ਸਪੋਰਟਸ ਡੈਸਕ : ਮਹਾਰਾਸ਼ਟਰ ਦੇ ਸਾਬਕਾ ਰਣਜੀ ਖਿਡਾਰੀ ਸ਼ੇਖਰ ਗਵਲੀ ਦੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ 250 ਫੁੱਟ ਡੂੰਘੀ ਖੱਡ ਵਿਚ ਡਿੱਗਣ ਨਾਲ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ ਲਈ 2 ਪਹਿਲਾਂ ਸ਼੍ਰੇਣੀ ਮੈਚ ਖੇਡਣ ਵਾਲੇ 45 ਸਾਲ ਦੇ ਗਵਲੀ ਮੰਗਲਵਾਰ ਸ਼ਾਮ ਆਪਣੇ ਕੁੱਝ ਦੋਸਤਾਂ ਨਾਲ ਨਾਸਿਕ ਦੇ ਇਗਤਪੁਰੀ ਹਿੱਲ ਸਟੇਸ਼ਨ ਵਿਚ ਟਰੈਕਿੰਗ ਲਈ ਗਏ ਸਨ।
ਪੁਲਸ ਨੇ ਦੱਸਿਆ ਕਿ ਕਥਿਤ ਤੌਰ 'ਤੇ ਸੰਤੁਲਨ ਵਿਗੜਨ ਕਾਰਨ ਸ਼ੇਖਰ ਗਵਲੀ ਖੱਡ ਵਿਚ ਡਿੱਗ ਗਏ। ਇਗਤਪੁਰੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਲਾਸ਼ ਬੁੱਧਵਾਰ ਨੂੰ ਸਵੇਰੇ ਲੱਗਭੱਗ 10 ਵਜੇ ਮਿਲੀ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਗਵਲੀ ਇਸ ਤੋਂ ਪਹਿਲਾਂ ਮਹਾਰਾਸ਼ਟਰ ਕ੍ਰਿਕਟ ਟੀਮ ਦੇ ਸਹਾਇਕ ਕੋਚ ਸਨ ਅਤੇ ਫਿਲਹਾਲ ਅੰਡਰ-23 ਟੀਮ ਦੇ ਫਿਟਨੈਸ ਟਰੇਨਰ ਦੀ ਭੂਮਿਕਾ ਨਿਭਾ ਰਹੇ ਸਨ। ਗਵਲੀ ਸੱਜੇ ਹੱਥ ਦੇ ਬੱਲੇਬਾਜ ਅਤੇ ਲੇਗ ਸਪਿੱਨਰ ਸਨ।
ਵੱਡੀ ਖ਼ਬਰ : IPL 2020 ’ਚ ਵਾਪਸੀ ਕਰ ਸਕਦੇ ਹਨ ਸੁਰੇਸ਼ ਰੈਨਾ, ਕ੍ਰਿਕਟਰ ਨੇ ਖੁਦ ਦਿੱਤਾ ਸੰਕੇਤ
NEXT STORY