ਸਿਡਨੀ- ਆਸਟਰੇਲੀਆਈ ਓਲੰਪਿਕ ਕਮੇਟੀ ਦੇ ਸਾਬਕਾ ਜੂਨੀਅਰ ਪੇਯਰਸ ਫਿਗਰ ਸਕੇਟਿੰਗ ਚੈਂਪੀਅਨ ਏਕੇਟਰਿਨਾ ਐਲੇਕਸਾਂਦ੍ਰੋਵਸਕਾਯਾ ਦੇ ਮਾਸਕੋ 'ਚ ਮੌਤ ਦੀ ਪੁਸ਼ਟੀ ਕੀਤੀ। ਉਹ 20 ਸਾਲ ਦੀ ਸੀ ਤੇ ਸ਼ੁੱਕਰਵਾਰ ਨੂੰ ਉਸਦੀ ਮੌਤ ਦੇ ਕਾਰਨ ਦਾ ਖੁਲਾਸਾ ਅਜੇ ਤਕ ਨਹੀਂ ਕੀਤਾ ਗਿਆ। ਉਸਦਾ ਜਨਮ ਰੂਸ 'ਚ ਹੋਇਆ ਸੀ ਪਰ 2016 'ਚ ਉਨ੍ਹਾਂ ਨੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ ਤੇ ਇਸ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਸਕੇਟਿੰਗ ਜੋੜੀਦਾਰ ਹਾਰਲੇ ਵਿੰਡਰਸ ਦੇ ਨਾਲ 2018 ਪੇਯੋਂਗਚਾਂਗ ਓਲੰਪਿਕ 'ਚ ਹਿੱਸਾ ਲਿਆ ਸੀ।

ਐਲੇਕਸਾਂਦ੍ਰੋਵਸਕਾਯਾ ਨੇ ਕਈ ਸੱਟਾਂ ਲੱਗਣ ਤੋਂ ਬਾਅਦ ਫਰਵਰੀ 'ਚ ਖੇਡ ਤੋਂ ਸੰਨਿਆਸ ਲੈ ਲਿਆ ਸੀ। ਪਿਛਲੇ 10 ਦਿਨ 'ਚ ਆਸਟਰੇਲੀਆਈ ਵਿੰਟਰ ਓਲੰਪਿਕ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਦੋ ਵਾਰ ਦੇ ਵਿਸ਼ਵ ਚੈਂਪੀਅਨ ਸਨੋਬੋਰਡਰ ਤੇ ਤਿੰਨ ਵਾਰ ਦੇ ਓਲੰਪਿਕ ਅਲੇਕਸ ਪੁਲਿਨ ਦੀ 8 ਜੁਲਾਈ ਨੂੰ ਬ੍ਰਿਸਬੇਨ 'ਚ ਪਾਣੀ ਵਿਚ ਡੁੱਬ ਕੇ ਮੌਤ ਹੋ ਗਈ ਸੀ।
ਅਸੀਂ ਟੋਕੀਓ ਵਿਚ ਇਤਿਹਾਸ ਰਚ ਸਕਦੇ ਹਾਂ : ਸਵਿਤਾ
NEXT STORY